Skip to main content

Gee 98News

ਸਾਬਕਾ ਕਾਂਗਰਸੀ ਮੰਤਰੀ ਲਾਲ ਸਿੰਘ ਦੀ ਨੂੰਹ ‘ਤੇ ਪਰਚਾ ਦਰਜ,PPSC ਦੇ ਸਾਬਕਾ ਚੇਅਰਮੈਨ ਤੇ 4 ਹੋਰ ਮੈਂਬਰ ਵੀ ਨਾਮਜ਼ਦ

ਚੰਡੀਗੜ੍ਹ,19 ਦਸੰਬਰ-ਪੰਜਾਬ ‘ਚ 312 ਮੈਡੀਕਲ ਅਫ਼ਸਰਾਂ ਦੀ ਭਰਤੀ ‘ਚ ਘੁਟਾਲੇ ਦੇ ਦੋਸ਼ਾਂ ਤਹਿਤ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਪੰਜ ਮੈਂਬਰਾਂ ‘ਤੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਕੇਸ ਵਿੱਚ ਨਾਮਜਦ ਕੀਤੇ ਗਏ ਸਾਬਕਾ ਚੇਅਰਮੈਨ ਐਸ ਕੇ ਸਿਨਹਾ ਅਤੇ ਮੈਂਬਰ ਬ੍ਰਿਗੇਡੀਅਰ ਡੀਐਸ ਗਰੇਵਾਲ ਦੀ ਮੌਤ ਹੋ ਚੁੱਕੀ ਹੈ ਅਤੇ ਮੈਂਬਰਾਂ ਵਿੱਚੋਂ ਇੱਕ ਮੈਂਬਰ ਡਾਕਟਰ ਸਤਵੰਤ ਸਿੰਘ ਮੋਹੀ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਕੇਸ ਵਿੱਚ ਨਾਮਜ਼ਦ ਦੂਜੇ ਮੈਂਬਰਾਂ ਡੀਐਸ ਮਾਹਲ, ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹੇ ਲਾਲ ਸਿੰਘ ਦੀ ਨੂੰਹ ਰਵਿੰਦਰ ਕੌਰ ਅਤੇ ਭਾਜਪਾ ਆਗੂ ਅਨਿਲ ਸਰੀਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ 312 ਮੈਡੀਕਲ ਅਫ਼ਸਰਾਂ ਦੀ ਇਹ ਭਰਤੀ 2008- 2009 ਵਿੱਚ ਹੋਈ ਸੀ। ਮੈਡੀਕਲ ਅਫ਼ਸਰਾਂ ਦੀ ਇਸ ਭਰਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਹਾਈਕੋਰਟ ਦੇ ਹੁਕਮਾਂ ‘ਤੇ ਦੋ ਮੈਂਬਰੀ ਸਪੈਸ਼ਲ ਜਾਂਚ ਟੀਮ ਦਾ ਗਠਨ ਹੋਇਆ ਸੀ ਜਿਸ ਵਿੱਚ ਰਿਟਾਇਰਡ ਸੰਯੁਕਤ ਕਮਿਸ਼ਨਰ ਸੀਬੀਆਈ ਐਮ ਐਸ ਬਾਲੀ ਅਤੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਸ਼ਾਮਿਲ ਸਨ। ਇਸ ਜਾਂਚ ਟੀਮ ਨੇ ਆਪਣੀ ਰਿਪੋਰਟ ਹਾਈਕੋਰਟ ਵਿੱਚ ਪੇਸ਼ ਕੀਤੀ ਅਤੇ ਹਾਈਕੋਰਟ ਨੇ ਰਿਪੋਰਟ ਘੋਖਣ ਤੋਂ ਬਾਅਦ ਵਿਜੀਲੈਂਸ ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਜਾਂਚ ਟੀਮ ਨੇ ਹਾਈਕੋਰਟ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਨਿਯਮਾਂ ਦੇ ਉਲਟ ਭਰਤੀ ਕਰਨ ਦਾ ਜ਼ਿਕਰ ਕੀਤਾ ਹੈ।

error: Content is protected !!