Gee 98News

ਚੰਡੀਗੜ੍ਹ,25 ਦਸੰਬਰ-ਮੋਗਾ ਪੁਲਿਸ ਨੇ 22 ਦਸੰਬਰ ਦੀ ਸਵੇਰੇ ਡੋਲੀ ਵਾਲੀ ਫੁੱਲਾਂ ਨਾਲ ਸਜੀ ਕਾਰ ਦੇ ਡਰਾਈਵਰ ‘ਤੇ ਗੋਲੀ ਚਲਾਉਣ ਦੀ ‌ਗੁੰਝਲਦਾਰ ਘਟਨਾ ਨੂੰ ਹੱਲ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ‘ਚ ਗ੍ਰਿਫ਼ਤਾਰ ਦੋਸ਼ੀ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ‌ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ ਅਨੁਸਾਰ ਚੜਿੱਕ ਪੁਲਿਸ ਸਟੇਸ਼ਨ ਦੇ ਮੁੱਖ ਅਫ਼ਸਰ ਪੂਰਨ ਸਿੰਘ ਤੇ ਹੋਰ ਟੀਮਾਂ ਨੇ ਇਸ ਗੁੰਝਲਦਾਰ ਮਾਮਲੇ ਨੂੰ ਮਹਿਜ਼ 48 ਘੰਟਿਆਂ ‘ਚ ਸੁਲਝਾ ਲਿਆ ਹੈ। ਇਸ ਮਾਮਲੇ ‘ਚ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਦੋਸ਼ੀਆਂ ਨੇ ਕਾਰ ਡਰਾਈਵਰ ਨਵਦੀਪ ਸਿੰਘ ‘ਤੇ ਫਾਇਰਿੰਗ ਨਵਦੀਪ ਸਿੰਘ ਦੀ ਪਤਨੀ ਨਾਲ ਇਕਤਰਫ਼ਾ ਪਿਆਰ ਸੰਬੰਧਾਂ ਦੇ ਚਲਦਿਆਂ ਕੀਤੀ ਸੀ। ਜਾਣਕਾਰੀ ਦਿੰਦੇ ਹੋਏ SP (D) ਅਜੇਰਾਜ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਪਤਨੀ ਵਿਜੀਆ ਦੀ ਕੁਝ ਸਮਾਂ ਪਹਿਲਾਂ ਫੇਸਬੁੱਕ ਰਾਹੀਂ ਬਲਜੀਤ ਸਿੰਘ ਵਾਸੀ ਮਹੱਲੇਵਾਲਾ ਫ਼ਿਰੋਜ਼ਪੁਰ ਨਾਲ ਮੁਲਾਕਾਤ ਹੋਈ ਸੀ, ਪਰ ਹੁਣ ਬਲਜੀਤ ਸਿੰਘ ਇਕਤਰਫ਼ਾ ਪਿਆਰ ਕਰਕੇ ਨਵਦੀਪ ਸਿੰਘ ਦੀ ਪਤਨੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ । ਬਲਜੀਤ ਸਿੰਘ ਨੇ ਨਵਦੀਪ ਸਿੰਘ ਦੀ ਪਤਨੀ ਨਾਲ ਵਿਆਹ ਕਰਵਾਉਣ ਲਈ ਨਵਦੀਪ ਸਿੰਘ ਨੂੰ ਟਿਕਾਣੇ ਲਗਾਉਣ ਦੀ ਯੋਜਨਾ ਬਣਾਈ ਅਤੇ ਆਪਣੇ ਸਾਥੀਆਂ ਬਲਜਿੰਦਰ ਸਿੰਘ ਅਤੇ ਰਿੰਕੂ ਨਾਲ ਮਿਲ ਕੇ ਇਸ ਯੋਜਨਾ ਤਹਿਤ ਨਵਦੀਪ ਸਿੰਘ ਦੀ ਕਾਰ ਡੋਲੀ ਵਿਆਹ ਵਿੱਚ ਡੋਲੀ ਲਈ ਬੁੱਕ ਕੀਤੀ ਅਤੇ ਆਪਣੀ ਯੋਜਨਾ ਅਨੁਸਾਰ 22 ਦਸੰਬਰ ਦੀ ਸਫੇਰ ਦੋਸ਼ੀ ਨਵਦੀਪ ਸਿੰਘ ਦੇ ਨਾਲ ਮੋਗਾ ਤੋਂ ਫੁੱਲਾਂ ਨਾਲ ਸਜੀ ਹੋਈ ਕਾਰ ਲੈ ਕੇ ਚੱਲੇ ਪ੍ਰੰਤੂ ਬਾਘਾਪੁਰਾਣਾ ਨੇੜੇ ਸਿੰਘਾਂਵਾਲਾ ਪਿੰਡ ਦੇ ਕੋਲ ਦੋਸ਼ੀਆਂ ਨੇ ਨਵਦੀਪ ਸਿੰਘ ‘ਤੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਦੀ ਪੜ੍ਹਤਾਲ ਦੌਰਾਨ ਮਹਿਜ਼ 48 ਘੰਟਿਆਂ ਵਿੱਚ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਉਸ ਦੇ ਸਾਥੀਆਂ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *

error: Content is protected !!