Gee 98News

ਬਰਨਾਲਾ,28 ਦਸੰਬਰ (ਨਿਰਮਲ ਸਿੰਘ ਪੰਡੋਰੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਰਨਾਲਾ ਦੇ ਪੱਤੀ ਰੋਡ ਦੇ ਦੁਕਾਨਦਾਰਾਂ ਵੱਲੋਂ ਮਿਲ ਕੇ ਦੁੱਧ ਅਤੇ ਮੱਠੀਆਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਪੱਤੀ ਰੋਡ ਦੇ ਦੁਕਾਨਦਾਰਾਂ ਵਸਨੀਕਾਂ ਤੇ ਰਾਹਗੀਰਾਂ ਨੇ ਦੁੱਧ ਅਤੇ ਮੱਠੀਆਂ ਦਾ ਲੰਗਰ ਛਕਿਆ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਵਿੱਚੋਂ ਬਲਰਾਮ ਸਿੰਘ ਚੱਠਾ ਤੇ ਸਵਰਾਜ ਸਿੰਘ ਭੱਠਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਛੋਟੀ ਉਮਰੇ ਸ਼ਹਾਦਤਾਂ ਦੇ ਕੇ ਔਖੀਆਂ ਤੋਂ ਔਖੀਆਂ ਪ੍ਰਸਥਿਤੀਆਂ ਵਿੱਚ ਵੀ ਈਨ ਨਾ ਮੰਨਣ ਅਤੇ ਆਪਣੇ ਧਰਮ ਵਿੱਚ ਪਰਪੱਕ ਰਹਿਣ ਦਾ ਸੰਦੇਸ਼ ਦਿੱਤਾ । ਉਹਨਾਂ ਕਿਹਾ ਕਿ ਸਾਹਿਬਜ਼ਾਦੇ ਨਿੱਕੀ ਉਮਰੇ ਵੱਡੀਆਂ ਕੁਰਬਾਨੀਆਂ ਕਰਕੇ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਗਏ। ਇਸ ਮੌਕੇ ਰਵਿੰਦਰ ਸੇਖੂ, ਗੁਰਭਜਨ ਸਿੰਘ, ਮਦਨ ਕਾਲਾ ਮੋਬਾਈਲ ਵਾਲਾ, ਨਿਰਮਲ ਨਿੰਮਾ, ਵਿੱਕੀ ਫਰਿਜਾਂਵਾਲਾ, ਕਾਲਾ ਬਿਜਲੀਵਾਲਾ ਤਰਸੇਮ ਰੂੜੇਕੇ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਸੈਂਟੀ, ਗੋਰਾ ਸਿੰਘ ਤੇ ਅਤੇ ਪੱਤੀ ਰੋਡ ਦੇ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਲੰਗਰ ਵਿੱਚ ਸੇਵਾ ਕੀਤੀ।

Leave a Reply

Your email address will not be published. Required fields are marked *

error: Content is protected !!