Gee 98News

ਬਰਨਾਲਾ,28 ਦਸੰਬਰ-ਬਰਨਾਲਾ ਵਿਖੇ ਵਾਪਰੀ ਇੱਕ ਸ਼ਰਮਨਾਕ ਘਟਨਾ ਵਿੱਚ ਰਿਸ਼ਤੇ ‘ਚ ਚਾਚਾ ਲੱਗਦੇ ਇੱਕ ਹਵਸੀ ਸ਼ੈਤਾਨ ਨੇ 11 ਸਾਲਾਂ ਦੀ ਨਬਾਲਿਗ ਭਤੀਜੀ ਨੂੰ ਗਰਭਵਤੀ ਕਰ ਦਿੱਤਾ। ਦੋਸ਼ੀ ਵਿਅਕਤੀ ਨੇ ਬੱਚੀ ਨਾਲ ਕੁਝ ਮਹੀਨੇ ਪਹਿਲਾਂ ਜਬਰਜਨਾਹ ਕੀਤਾ।‌ ਬੱਚੀ ਦੇ ਪਰਿਵਾਰ ਨੂੰ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਬੱਚੀ ਦੇ ਪੇਟ ਵਿੱਚ ਦਰਦ ਹੋਣ ਲੱਗਿਆ ਤਾਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਬੱਚੀ ਕਰੀਬ ਚਾਰ ਮਹੀਨਿਆਂ ਦੀ ਗਰਭਵਤੀ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸਿਟੀ-1 ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਤਹਿਤ ਬੱਚੀ ਦੇ ਬਿਆਨ ਕਲਮਬੰਦ ਕੀਤੇ। ਪੀੜ੍ਹਤ ਬੱਚੀ ਦੇ ਪੁਲਿਸ ਵੱਲੋਂ ਪੂਰੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਡਾਕਟਰਾਂ ਨੇ ਨਿਯਮਾਂ ਤਹਿਤ ਬੱਚੀ ਦਾ‌‌ ਗਰਭਪਾਤ ਕੀਤਾ ਅਤੇ ਚਾਰ ਕੁ ਮਹੀਨਿਆਂ ਦੇ ਭਰੂਣ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਿਆ। ਸਿਵਲ ਹਸਪਤਾਲ ਬਰਨਾਲਾ ਦੇ ਸੂਤਰਾਂ ਨੇ ਪੀੜ੍ਹਤ ਬੱਚੀ ਦੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਗਰਭਪਾਤ ਦੀ ਪੁਸ਼ਟੀ ਕੀਤੀ ਹੈ ਪਰੰਤੂ ਹੈਰਾਨੀਜਨਕ ਹੈ ਕਿ ਦੂਜੇ ਪਾਸੇ ਪੁਲਿਸ ਵੱਲੋਂ ਇਸ ਅਤਿ ਗੰਭੀਰ ਮਾਮਲੇ ਵਿੱਚ ਅਧਿਕਾਰਤ ਤੌਰ ‘ਤੇ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ।

Leave a Reply

Your email address will not be published. Required fields are marked *

error: Content is protected !!