Skip to main content

Gee 98News

ਇੱਕ ਯੂ-ਟਿਊਬਰ ਦੇ ਖ਼ਿਲਾਫ਼ ਡੇਰਾ ਸਿਰਸਾ ਮੁਖੀ ਪੁੱਜਿਆ ਦਿੱਲੀ ਹਾਈਕੋਰਟ…ਯੂਟਿਊਬ ਤੋਂ ਵੀਡੀਓ ਡਿਲੀਟ ਕਰਵਾਉਣ ਦੀ ਕੀਤੀ ਮੰਗ

ਚੰਡੀਗੜ੍ਹ, 30 ਦਸੰਬਰ- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਦਿੱਲੀ ਹਾਈਕੋਰਟ ਤੱਕ ਪਹੁੰਚ ਕਰਕੇ ਇੱਕ ਯੂ-ਟਿਊਬਰ ਵੱਲੋਂ ਉਹਨਾਂ ਦੇ ਖ਼ਿਲਾਫ਼ ਪਾਈ ਗਈ ਵੀਡੀਓ ਨੂੰ ਯੂ-ਟਿਊਬ ਤੋਂ ਡਿਲੀਟ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਯੂ-ਟਿਊਬਰ ਸ਼ਿਆਮ ਮੀਰਾ ਸਿੰਘ ਨੇ 17 ਦਸੰਬਰ 2023 ਨੂੰ ਆਪਣੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਦਾ ਟਾਈਟਲ ਸੀ “ਗੁਰਮੀਤ ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਕਿਵੇਂ ਬੇਵਕੂਫ ਬਣਾਇਆ…? ਆਪਣੀ ਇਸ ਵੀਡੀਓ ਦੇ ਥੰਬਨੇਲ ਵਿੱਚ ਵੀ ਸ਼ਿਆਮ ਮੀਰਾ ਸਿੰਘ ਨੇ “ਰਾਮ ਰਹੀਮ ਦਾ ਅਸਲੀ ਸੱਚ” ਲਿਖਿਆ ਸੀ। ਰਾਮ ਰਹੀਮ ਨੇ ਪਹਿਲਾਂ ਯੂ-ਟਿਊਬਰ ਨੂੰ ਇਹ ਵੀਡੀਓ ਹਟਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਪ੍ਰੰਤੂ ਯੂਟਿਊਬਰ ਨੇ ਇਹ ਵੀਡੀਓ ਆਪਣੇ ਚੈਨਲ ਤੋਂ ਹਟਾਉਣ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਰਾਮ ਰਹੀਮ ਨੇ ਆਪਣੇ ਵਕੀਲ ਰਾਹੀਂ ਦਿੱਲੀ ਹਾਈਕੋਰਟ ਤੱਕ ਯੂ-ਟਿਊਬਰ ਮੀਰਾ ਸਿੰਘ ਦੇ ਖ਼ਿਲਾਫ਼ ਮੁਕੱਦਮਾ ਕੀਤਾ ਅਤੇ ਉਸਨੂੰ ਯੂਟਿਊਬ ਤੋਂ ਵੀਡੀਓ ਹਟਾਉਣ ਦੇ ਹੁਕਮ ਦੇਣ ਦੀ ਬੇਨਤੀ ਕੀਤੀ। ਦਿੱਲੀ ਹਾਈਕੋਰਟ ਦੇ ਮਾਨਯੋਗ ਜਸਟਿਸ ਸ਼ਲਿੰਦਰ ਕੌਰ ਨੇ ਰਾਮ ਰਹੀਮ ਸਿੰਘ ਦੀ ਪਟੀਸ਼ਨ ‘ਤੇ ਯੂਟਿਊਬਰ ਸ਼ਿਆਮ ਮੀਰਾ ਸਿੰਘ ਨੂੰ ਉਸਦੀ ਈਮੇਲ ਅਤੇ ਵੱਟਸਐਪ ਰਾਹੀਂ ਨੋਟਿਸ ਦਿੰਦੇ ਹੋਏ ਇਸ ਮਾਮਲੇ ਦੀ ਸੁਣਵਾਈ ਅੱਜ ਸ਼ਨੀਵਾਰ ‘ਤੇ ਰੱਖੀ ਹੈ। ‌

error: Content is protected !!