Skip to main content

Gee 98News

ਹਰ ਮੈਡੀਕਲ ਸਟੋਰ ‘ਤੇ ਫਾਰਮਾਸਿਸਟ ਚਿੱਟਾ ਕੋਟ ਪਾ ਕੇ ਬੈਠੇ..ਹੁਕਮ ਜਾਰੀ

ਚੰਡੀਗੜ੍ਹ,10 ਜਨਵਰੀ-ਪੰਜਾਬ ਫਾਰਮੇਸੀ ਕੌਂਸਲ ਨੇ ਸੂਬੇ ਦੇ ਮੈਡੀਕਲ ਸਟੋਰਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਨਵੇਂ ਹੁਕਮ ਅਨੁਸਾਰ ਹੁਣ ਮੈਡੀਕਲ ਸਟੋਰ ਦੇ ਉੱਪਰ ਫਾਰਮਾ ਸਿਸਟਮ ਚਿੱਟਾ ਕੋਟ ਪਾ ਕੇ ਬੈਠਣਾ ਲਾਜ਼ਮੀ ਹੋਵੇਗਾ ਅਤੇ ਨਾਲ ਹੀ ਇਸ ਕੋਟ ਉਪਰ ਫਾਰਮਾ ਸਿਸਟ ਦਾ ਨਾਮ ਅਤੇ ਰਜਿਸਟਰੇਸ਼ਨ ਨੰਬਰ ਵੀ ਲਿਖਿਆ ਹੋਣਾ ਜਰੂਰੀ ਹੋਵੇਗਾ। ਇਸ ਸਬੰਧੀ ਪੰਜਾਬ ਫਾਰਮੇਸੀ ਕੌਸਲ ਦੇ ਰਜਿਸਟਰਾਰ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਫਾਰਮਾਸਿਸਟ ਆਪਣੇ ਮੈਡੀਕਲ ਸਟੋਰਾਂ ‘ਤੇ ਹਾਜ਼ਰ ਨਹੀਂ ਹੁੰਦੇ, ਇਸ ਲਈ ਹਰੇਕ ਮੈਡੀਕਲ ਸਟੋਰ ਤੇ ਫਾਰਮਾਸਿਸਟ ਦਾ ਹਾਜ਼ਰ ਹੋਣਾ ਲਾਜ਼ਮੀ ਬਣਾਇਆ ਜਾਵੇ ਅਤੇ ਫਾਰਮਾ ਸਿਸਟਮ ਆਪਣੇ ਮੈਡੀਕਲ ਸਟੋਰ ਤੇ ਚਿੱਟਾ ਕੋਟ ਪਾ ਕੇ ਬੈਠੇ ਜਿਸ ਉੱਪਰ ਫਾਰਮਾਸਿਸਟ ਦਾ ਨਾਮ ਅਤੇ ਰਜਿਸਟਰੇਸ਼ਨ ਨੰਬਰ ਵੀ ਲਿਖਿਆ ਹੋਵੇ। ਜ਼ਿਕਰਯੋਗ ਹੈ ਕਿ ਫਾਰਮਾਸਿਸਟਾਂ ਵੱਲੋਂ ਆਪਣੇ ਲਾਇਸੰਸ ਅੱਗੇ ਕਿਰਾਏ ‘ਤੇ ਦੇਣ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ ਅਤੇ ਮੈਡੀਕਲ ਸਟੋਰਾਂ ‘ਤੇ ਫਾਰਮਾਸਿਸਟਾਂ ਦੀ ਗ਼ੈਰ ਹਾਜ਼ਰੀ ਵੀ ਅਕਸਰ ਵੇਖੀ ਜਾ ਸਕਦੀ ਹੈ। ਦੂਜੇ ਪਾਸੇ ਪੰਜਾਬ ਕੈਮਿਸਟ ਸੀ ਰਜਿਸਟਰਾਂ ਨੂੰ ਇੱਕ ਪੱਤਰ ਲਿਖ ਕੇ ਇਸ‌ ਫੈਸਲੇ ਨੂੰ ਮੈਡੀਕਲ ਸਟੋਰ ਵਾਲਿਆਂ ਲਈ ਪਰੇਸ਼ਾਨੀ ਪੈਦਾ ਕਰਨ ਵਾਲਾ ਦੱਸਿਆ ਹੈ।

error: Content is protected !!