Gee 98News

ਚੰਡੀਗੜ੍ਹ,11 ਜਨਵਰੀ-ਪਿਛਲੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ ਤੋਂ ਬਾਅਦ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਨੂੰ ਤਿੱਖਾ ਜਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ “ਕਈ ਵਾਰ ਜਿਸ ਨੂੰ ਕਮਜ਼ੋਰ ਸਮਝਦੇ ਹਾਂ, ਉਹ ਇਹੋ ਜਿਹਾ ਟੀਕਾ ਲਗਾਉਂਦਾ ਹੈ ਕਿ ਤੁਸੀਂ ਲੱਭਦਿਆਂ ਨਹੀਂ ਲੱਭਣਾ।’ ਨਵਜੋਤ ਸਿੰਘ ਸਿੱਧੂ ਪਾਰਟੀ ਪਲੇਟਫਾਰਮ ਤੋਂ ਹਟ ਕੇ ਰੈਲੀਆਂ ਕਰ ਰਹੇ ਹਨ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਹਮਲੇ ਕਰ ਰਹੇ ਹਨ ਜਿਸ ਤੋਂ ਬਾਅਦ ਪਾਰਟੀ ਦੇ ਕਾਫੀ ਸੂਬਾ ਆਗੂਆਂ ਵੱਲੋਂ ਸਿੱਧੂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ, ‘ਸਿੱਧੂ ਕਦੀ 75:25 ਦੀ ਗੱਲ ਕਰਦੇ ਹਨ ਤੇ ਕਦੀ 80:20 ਦੀ, ਉਹ ਸਮਾਂ ਵੀ ਆਏਗਾ ਜਦੋਂ ਉਹ 90:10 (ਸੱਤਾ ਤੇ ਵਿਰੋਧੀ ਧਿਰ ਦੀ ਹਿੱਸੇਦਾਰੀ) ਦੀ ਗੱਲ ਕਰਨੀ ਸ਼ੁਰੂ ਕਰ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਜੋ ਪਾਰਟੀ ਪ੍ਰਧਾਨ ਹੁੰਦਾ ਹੈ ਪਾਰਟੀ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਹੀ ਹੁੰਦੇ ਹਨ ਪਰ ਇੱਥੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਅਤੇ ਇਹ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਮੇਰਾ ਦਿਲ ਬਹੁਤ ਵੱਡਾ ਹੈ, ਮੈਨੂੰ ਕਿਸੇ ਤੋਂ ਅਸਰੁੱਖਿਅਤ ਨਹੀਂ ਹਾਂ, ਕਈ ਲੋਕ ਅਜਿਹੇ ਹਨ ਕੱਦ ਵੱਡਾ ਉਨ੍ਹਾਂ ਦੇ ਦਿਲ ਬੜੇ ਛੋਟੇ ਹਨ।ਉਨ੍ਹਾਂ ਨੂੰ ਘਬਰਾਹਟ ਜਲਦੀ ਹੋ ਜਾਂਦੀ ਹੈ ਪਰ ਮੈਂ ਫਿਰ ਵੀ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੀ ਕੋਈ ਕੰਮ ਕਰੇ ਤਾਂ ਉਹ ਕੋਈ ਇਤਰਾਜ਼ ਨਹੀਂ ਪਰ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ‘ਤੇ ਚੜ੍ਹਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖ਼ਿਲਾਫ਼ ਗਾਲਾਂ ਕਢਾਏ ਉਹਦੇ ‘ਤੇ ਬਿਲਕੁਲ ਇਤਰਾਜ਼ ਹੈ ਅਤੇ ਜੇਕਰ ਅਜਿਹਾ ਹੋਏਗਾ 100% ਆਉਣ ਵਾਲੇ ਸਮੇਂ ‘ਤੇ ਕਾਰਵਾਈ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਕਾਰਵਾਈਆਂ ਬਾਰੇ ਪੰਜਾਬ ਕਾਂਗਰਸ ਇੰਚਾਰਜ ਨੂੰ ਜਾਣਕਾਰੀ ਦੇ ਦਿੱਤੀ ਹੈ, ਹੁਣ ਫ਼ੈਸਲਾ ਹਾਈ ਕਮਾਨ ਨੇ ਕਰਨਾ ਹੈ।

Leave a Reply

Your email address will not be published. Required fields are marked *

error: Content is protected !!