Skip to main content

Gee 98News

ਹਵਸੀ ਅਧਿਆਪਕ ਨੂੰ ਹਾਈਕੋਰਟ ਨੇ ਦਿਖਾਇਆ ਸ਼ੀਸ਼ਾ…ਕੀਤਾ 50 ਹਜ਼ਾਰ ਰੁਪਏ ਜੁਰਮਾਨਾ

ਚੰਡੀਗੜ੍ਹ,14 ਜਨਵਰੀ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਧਿਆਪਕ ਨੂੰ ਆਪਣੀ ਹੀ ਵਿਦਿਆਰਥਣ ਨਾਲ ਸਹਿਮਤੀ ਨਾਲ ਸਬੰਧ ਬਣਾਉਣ ‘ਤੇ ਫਟਕਾਰ ਲਗਾਉਂਦਿਆਂ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ‌ ਦਰਅਸਲ ਅਧਿਆਪਕ ਅਤੇ ਵਿਦਿਆਰਥਣ ਦੋਵੇਂ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਲੈ ਕੇ ਹਾਈਕੋਰਟ ਪੁੱਜੇ ਸਨ। ਇਹ ਅਧਿਆਪਕ ਹਰਿਆਣਾ ਦੇ ਪਲਵਲ ਦੇ ਨਾਲ ਸੰਬੰਧਿਤ ਹੈ। ਪਟੀਸ਼ਨਰ ਅਧਿਆਪਕ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਲੜਕੀ ਉਸ ਦੀ ਵਿਦਿਆਰਥਣ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਸਹਿਮਤੀ ਨਾਲ ਰਿਸ਼ਤੇ ਵਿੱਚ ਰਹਿ ਰਹੇ ਹਨ। ਪਟੀਸ਼ਨ ਨੂੰ ਦੇਖਣ ਤੋਂ ਬਾਅਦ ਹਾਈਕੋਰਟ ਦੇ ਧਿਆਨ ਵਿੱਚ ਆਇਆ ਕਿ ਨੌਜਵਾਨ ਗਣਿਤ ਦਾ ਅਧਿਆਪਕ ਹੈ ਅਤੇ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਨੌਜਵਾਨ ਇਕ ਬੱਚੇ ਦਾ ਪਿਤਾ ਹੈ ਜਦਕਿ ਲੜਕੀ ਦੀ ਉਮਰ 19 ਸਾਲ ਹੈ ਅਤੇ ਫਿਲਹਾਲ ਵਿਦਿਆਰਥਣ ਹੈ। ਹਾਈ ਕੋਰਟ ਨੇ ਅਧਿਆਪਕ ਵੱਲੋਂ ਇੱਕ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਆਪਕ ਨੂੰ ਫਟਕਾਰ ਲਗਾਈ ਅਤੇ ਜ਼ੁਰਮਾਨਾ ਕੀਤਾ। ਪਟੀਸ਼ਨ ਵਿੱਚ ਅਧਿਆਪਕ ਨੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਿਸ਼ਤੇ ਵਿੱਚ ਵਿਦਿਆਰਥਣ ਦੀ ਵੀ ਸਹਿਮਤੀ ਹੈ ਪ੍ਰੰਤੂ ਹਾਈਕੋਰਟ ਨੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਦੇ ਸੰਦਰਭ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ।‌ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਪਟੀਸ਼ਨਰ ਇੱਕ ਅਧਿਆਪਕ ਹੈ ਜਿਸ ਦੀ ਸਮਾਜ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਹੈ, ਇਸ ਲਈ ਸਬਕ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਨਾ ਕਰੇ।

error: Content is protected !!