Gee 98News

ਚੰਡੀਗੜ੍ਹ,16 ਜਨਵਰੀ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚ ਕਾਂਗਰਸ ਨਾਲ ਗੱਠਜੋੜ ਦਾ ਵੱਡਾ ਸੰਕੇਤ ਦਿੱਤਾ ਹੈ। ਦੋਵੇਂ ਪਾਰਟੀਆਂ ਦਾ ਇਹ ਗੱਠਜੋੜ ਸੀਟਾਂ ਦੀ ਵੰਡ ਦੇ ਆਧਾਰ ਤੇ ਵੀ ਹੋ ਸਕਦਾ ਹੈ। ਰਾਘਵ ਚੱਢਾ ਦੇ ਇਸ ਤਾਜ਼ਾ ਬਿਆਨ ਨੇ ਪੰਜਾਬ ‘ਚ ਗੱਠਜੋੜ ਦਾ ਵਿਰੋਧ ਕਰ ਰਹੇ ਕਾਂਗਰਸੀ ਆਗੂਆਂ ਦੀਆਂ ਧੜਕਣਾ ਤੇਜ਼ ਕਰ ਦਿੱਤੀਆਂ ਹਨ । ਸ੍ਰੀ ਰਾਘਵ ਚੱਢਾ ਦਿੱਲੀ ਵਿਖੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ‘ਆਪ ਅਤੇ ਕਾਂਗਰਸ’ ਦੇ ਗੱਠਜੋੜ ‘ਤੇ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ 18 ਜਨਵਰੀ ਨੂੰ INDIA ਗਠਜੋੜ ਦਾ ਪਹਿਲਾ ਮੁਕਾਬਲਾ ਬੀਜੇਪੀ ਨਾਲ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ 18 ਜਨਵਰੀ ਨੂੰ ਹੋਣ ਵਾਲਾ ਚੰਡੀਗੜ ਦਾ ਮੇਅਰ ਇਲੈਕਸ਼ਨ ਦੇਸ਼ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਾਲੀ ਚੋਣ ਹੈ। ਇਨ੍ਹਾਂ ਚੋਣਾਂ ਵਿੱਚ ਬੀਜੇਪੀ ਨੂੰ ਆਪਣੀ ਪਹਿਲੀ ਹਾਰ ਦਾ ਸਹਾਮਣਾ ਕਰਨਾ ਪਵੇਗਾ ਅਤੇ ਜਿਸ ਤੋਂ ਬਾਅਦ ਦੇਸ਼ ਦੀ ਜਨਤਾ ਬੀਜੇਪੀ ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾਵੇਗੀ। ਉਨ੍ਹਾਂ ਨੇ ਕਿਹਾ ਕਿ ਮੇਅਰ ਦੀ ਚੋਣ 2024 ਦੇ ਲੋਕ ਸਭਾ ਚੋਣ ਦੀ ਨੀਂਹ ਰੱਖੇਗਾ। ਰਾਘਵ ਚੱਢਾ ਨੇ ਕਿਹਾ ਕਿ ਇਹ ਕੋਈ ਆਮ ਇਲੈਕਸ਼ਨ ਨਹੀਂ ਹੈ, ਇਹ ਭਾਜਪਾ ਬਨਾਮ ਇੰਡੀਆ ਗੱਠਜੋੜ ਦਾ ਪਹਿਲਾ ਮੁਕਾਬਲਾ ਹੈ। ਇਹ ਸਿਰਫ਼ ਚੰਡੀਗੜ੍ਹ ਹੀ ਨਹੀਂ ਸਗੋਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਮੇਅਰ ਅਤੇ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਿੱਤੇਗੀ।

Leave a Reply

Your email address will not be published. Required fields are marked *

error: Content is protected !!