Gee 98News

ਚੰਡੀਗੜ੍ਹ,27 ਜਨਵਰੀ-ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਲੁਧਿਆਣਾ ਦੀ ਘੁਮਾਰ ਮੰਡੀ ਬਾਜ਼ਾਰ ਵਿੱਚ ਆਹਮੋ ਸਾਹਮਣੇ ਹੋ ਗਏ। ਦੋਵਾਂ ਆਗੂਆਂ ਨੇ ਲੋਕਾਂ ਦੇ ਸਾਹਮਣੇ ਹੀ ਇੱਕ ਦੂਜੇ ਉੱਪਰ ਜੰਮ ਕੇ ਭੜਾਸ ਕੱਢੀ। ਸੰਸਦ ਰਵਨੀਤ ਬਿੱਟੂ ਨੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੰਗਾਰਦੇ ਹੋਏ ਕਿਹਾ ਕਿ “ਹਿੰਮਤ ਹੈ ਤਾਂ ਗੱਡੀ ਤੋਂ ਬਾਹਰ ਨਿਕਲ..ਮੈਂ ਬੇਅੰਤ ਸਿੰਘ ਦਾ ਪੋਤਾ ਹਾਂ, ਸਾਨੂੰ ਬੰਬ ਤੇ ਅੱਤਵਾਦੀ ਨਹੀਂ ਰੋਕ ਸਕੇ ਤਾਂ ਇਹ ਸ਼ਕੂਨੀ ਕਿਵੇਂ ਰੋਕੇਗਾ ? ਦੂਜੇ ਪਾਸੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ “ਬਿੱਟੂ ਬਰਸਾਤੀ ਡੱਡੂ ਹੈ, ਲੋਕ ਸਭਾ ਚੋਣਾਂ ਨੇੜੇ ਆਉਣ ਕਰਕੇ ਇਹ ਡੱਡੂ ਬਾਹਰ ਆ ਗਿਆ ਹੈ, ਬਿੱਟੂ ਦੀਆਂ ਹਰਕਤਾਂ ਦੇ ਕਾਰਨ ਹੀ ਮੈਂ ਉਸ ਨੂੰ ਕੁੰਭਕਰਨ ਕਹਿੰਦਾ ਹਾਂ”। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਰਵਨੀਤ ਬਿੱਟੂ ਤਿਰੰਗਾ ਬਾਈਕ ਰੈਲੀ ਕੱਢ ਰਹੇ ਸਨ ਜਦਕਿ ਵਿਧਾਇਕ ਗੁਰਪ੍ਰੀਤ ਗੋਗੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਰੱਦ ਕੀਤੀਆਂ ਝਾਕੀਆਂ ਨੂੰ ਆਪਣੇ ਹਲਕੇ ਵਿੱਚ ਘਮਾਉਣ ਲਈ ਨਿਕਲੇ ਸਨ, ਦੋਵੇ ਆਗੂ ਘੁਮਾਰ ਮੰਡੀ ਦੇ ਨੇੜੇ ਆਹਮੋ ਸਾਹਮਣੇ ਹੋ ਗਏ। ਵਿਧਾਇਕ ਗੋਗੀ ਨੇ ਕਿਹਾ ਕਿ ਉਹਨਾਂ ਦਾ ਰੂਟ ਮੈਪ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ, ਬਿੱਟੂ ਜਾਣ ਬੁੱਝ ਕੇ ਉਹਨਾਂ ਦਾ ਪ੍ਰੋਗਰਾਮ ਖ਼ਰਾਬ ਕਰਨ ਆਏ ਹਨ। ਵਿਧਾਇਕ ਨੇ ਕਿਹਾ ਕਿ ਕੋਈ ਵੀ ਆਗੂ ਤਿਰੰਗਾ ਝੰਡਾ ਵਾਹਨ ‘ਤੇ ਲਗਾ ਕੇ ਰਾਜਨੀਤਿਕ ਰੈਲੀ ਨਹੀਂ ਕਰ ਸਕਦਾ, ਬਿੱਟੂ ਨੇ ਕਾਨੂੰਨ ਤੋੜਿਆ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਬਿੱਟੂ ਮੰਦਬੁੱਧੀ ਬੱਚਾ ਹੈ। ਇਸ ਤਰਾਂ ਦੋਵੇ ਆਗੂ ਇੱਕ ਦੂਜੇ ਨੂੰ ਮਿਹਣੇ ਮਾਰਦੇ ਹੋਏ ਆਪਣੇ-ਆਪਣੇ ਰਸਤੇ ਤੁਰ ਗਏ।

Leave a Reply

Your email address will not be published. Required fields are marked *

error: Content is protected !!