Skip to main content

Gee 98News

ADC ਨੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਉਲਟਾ ਹੀ ਲਹਿਰਾ ਦਿੱਤਾ

ਜਗਰਾਉਂ, 27 ਜਨਵਰੀ-ਜਗਰਾਓ ਵਿਖੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਨੇ ਤੇ ਰਾਸ਼ਟਰੀ ਝੰਡਾ ਉਲਟਾ ਹੀ ਲਹਿਰਾ ਦਿੱਤਾ। ਜਦੋਂ ਰਾਸ਼ਟਰ ਗੀਤ ਤੋਂ ਬਾਅਦ ਇਸ ਵੱਡੀ ਗਲਤੀ ਦਾ ਪਤਾ ਲੱਗਿਆ ਤਾਂ ਤੁਰੰਤ ਝੰਡੇ ਨੂੰ ਸਿੱਧਾ ਕੀਤਾ ਗਿਆ। ਜਗਰਾਉਂ ਦੇ ਲੜਕਿਆਂ ਦੇ ਸਕੂਲ ਵਿੱਚ ਗਣਤੰਤਰ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਐਡੀਸ਼ਨਲ ਡਿਪਟੀ ਕਮਿਸ਼ਨਰ ਮੇਜਰ ਸਰੀਨ ਮੁੱਖ ਮਹਿਮਾਨ ਸਨ। ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕਰਨ ਵੇਲੇ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਲੱਗਿਆ ਕਿ ਝੰਡਾ ਉਲਟਾ ਹੀ ਹੈ ਪ੍ਰੰਤੂ ਰਾਸ਼ਟਰ ਗੀਤ ਤੋਂ ਬਾਅਦ ਜਦ ਇਸ ਗਲਤੀ ਤਾਂ ਪਤਾ ਲੱਗਿਆ ਤਾਂ ਤੁਰੰਤ ਝੰਡੇ ਨੂੰ ਸਿੱਧਾ ਕਰਕੇ ਲਹਿਰਾਇਆ ਗਿਆ।

error: Content is protected !!