Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇਉਂ ਹੁੰਦੇ ਨੇ ਅਧੂਰੇ ਸੁਪਨੇ ਪੂਰੇ…ਪਤੀ ਤੇ ਪੁੱਤਰਾਂ ਦੀ ਹੱਲਾਸ਼ੇਰੀ ਤੇ ਆਪਣੀ ਹਿੰਮਤ ਸਦਕਾ ਜਗਦੇਵ ਕੌਰ ਲਤਾਲਾ ਨੇ ਕੀਤੀ ਵਿਲੱਖਣ ਪ੍ਰਾਪਤੀ

Nirmal Pandori by Nirmal Pandori
01/31/2024
in ਪੰਜਾਬ
Reading Time: 1 min read
A A
0
ਇਉਂ ਹੁੰਦੇ ਨੇ ਅਧੂਰੇ ਸੁਪਨੇ ਪੂਰੇ…ਪਤੀ ਤੇ ਪੁੱਤਰਾਂ ਦੀ ਹੱਲਾਸ਼ੇਰੀ ਤੇ ਆਪਣੀ ਹਿੰਮਤ ਸਦਕਾ ਜਗਦੇਵ ਕੌਰ ਲਤਾਲਾ ਨੇ ਕੀਤੀ ਵਿਲੱਖਣ ਪ੍ਰਾਪਤੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਵਿਸ਼ੇਸ਼ ਰਿਪੋਰਟ
    ਮਹਿਲ ਕਲਾਂ 30 ਜਨਵਰੀ ( ਜਸਵੰਤ ਸਿੰਘ ਲਾਲੀ )- ਜੇਕਰ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਪ੍ਰਾਪਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਇਸ ਕਹਾਵਤ ਨੂੰ ਬਾਖ਼ੂਬੀ ਸਿੱਧ ਕਰਦੀਆਂ ਨੇ ਕਿ ਬੇਹਿੰਮਤੇ ਲੋਕ ਹੀ ਆਪਣੇ ਮੁਕੱਦਰਾਂ ਨਾਲ ਸ਼ਿਕਵਾ ਕਰਦੇ ਰਹਿੰਦੇ ਨੇ ਪਰੰਤੂ ਜਿਨਾਂ ਵਿੱਚ ਕੁਝ ਕਰਨ ਦਾ ਜੋਸ਼ ਹੋਵੇ ਉਹ ਪੱਥਰਾਂ ਦੀ ਹਿਕ ਚੀਰ ਕੇ ਵੀ ਉੱਗ ਪੈਂਦੇ ਹਨ। ਅਜਿਹੀ ਇੱਕ ਮਿਸਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਤਾਲਾ ਦੀ ਵਸਨੀਕ ਜਗਦੇਵ ਕੌਰ ਨੇ ਪੈਦਾ ਕੀਤੀ ਹੈ। ਜਗਦੇਵ ਕੌਰ ਨੇ 47 ਸਾਲ ਦੀ ਉਮਰ ਵਿੱਚ ਡਬਲ ਐਮਏ ਤੱਕ ਪੜ੍ਹਾਈ ਕਰਕੇ ਜਿੱਥੇ ਵਿਆਹ ਤੋਂ ਪਹਿਲਾਂ ਪੜ੍ਹਾਈ ਕਰਨ ਦਾ ਆਪਣਾ ਅਧੂਰਾ ਸੁਪਨਾ ਪੂਰਾ ਕੀਤਾ ਉਥੇ ਹੀ ਇਸ ਧਾਰਨਾ ਨੂੰ ਹੋਰ ਵੀ ਪ੍ਰਤੱਖ ਕੀਤਾ ਹੈ ਕਿ ਪੜ੍ਨ ਲਿਖਣ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਸਾਲ 1975 ਨੂੰ ਸੂਬੇਦਾਰ ਜਰਨੈਲ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿੰਡ ਖੰਡੂਰ ( ਲੁਧਿਆਣਾ ) ਵਿਖੇ ਜਨਮੀ ਜਗਦੇਵ ਕੌਰ ਨੇ ਦੱਸਿਆ ਕਿ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੋਣ ਕਰਕੇ ਉਹ ਆਪਣੀ ਪੜ੍ਹਾਈ ਦਾ ਸੁਪਨਾ ਘਰੇਲੂ ਜ਼ਿੰਮੇਵਾਰੀਆਂ ਕਾਰਨ ਪੂਰਾ ਨਾ ਕਰ ਸਕੀ। ਸਾਲ 1994 ਵਿੱਚ ਉਸਦਾ ਵਿਆਹ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਲਤਾਲਾ ਨਾਲ ਹੋਇਆ ਅਤੇ ਉਸਦੇ ਘਰ ਦੋ ਪੁੱਤਰਾਂ ਲਵਦੀਪ ਸਿੰਘ ਅਤੇ ਹਰਦੀਪ ਸਿੰਘ ਨੇ ਜਨਮ ਲਿਆ। ਜਗਦੇਵ ਕੌਰ ਦੀ ਉੱਚ ਵਿੱਦਿਆ ਪ੍ਰਾਪਤ ਕਰਨ ਦੀ ਅਧੂਰੀ ਖਾਹਿਸ਼ ਦਾ ਉਸਦੇ ਪ੍ਰਤੀ ਕੁਲਵੰਤ ਸਿੰਘ ਨੂੰ ਵੀ ਵਿਆਹ ਤੋਂ ਬਾਅਦ ਪਤਾ ਲੱਗ ਚੁੱਕਿਆ ਸੀ ਅਤੇ ਹੌਲੀ ਹੌਲੀ ਇਹ ਖਾਹਿਸ਼ ਉਸਦੇ ਪੁੱਤਰਾਂ ਦੇ ਕੰਨਾਂ ਤੱਕ ਵੀ ਜਾ ਪੁੱਜੀ। ਪਤੀ ਨੇ ਆਪਣੀ ਹਮਸਫ਼ਰ ਅਤੇ ਪੁੱਤਰਾਂ ਨੇ ਆਪਣੀ ਮਾਤਾ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਜਿਸ ਤੋਂ ਬਾਅਦ ਜਗਦੇਵ ਕੌਰ ਨੇ ਆਪਣੇ ਬੇਟੇ ਹਰਦੀਪ ਸਿੰਘ ਦੇ ਨਾਲ 2013 ਵਿੱਚ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਚੰਗੇ ਅੰਕਾਂ ਨਾਲ ਪਾਸ ਵੀ ਕੀਤੀ, ਉਸ ਤੋਂ ਬਾਅਦ ਜਗਦੇਵ ਕੌਰ ਦੇ ਹੌਂਸਲੇ ਨੂੰ ਖੰਭ ਲੱਗੇ ਅਤੇ ਉਸਨੇ ਬਾਰਵੀਂ ਦੀ ਪ੍ਰੀਖਿਆ ਵੀ ਚੰਗੇ ਅੰਕਾਂ ਨਾਲ ਪਾਸ ਕਰਕੇ ਗ੍ਰੈਜੂਏਸ਼ਨ ਵੀ ਪਾਸ ਕਰ ਲਈ। ਵਿੱਦਿਆ ਦੇ ਖੇਤਰ ‘ਚ ਪ੍ਰਾਪਤੀਆਂ ਤੋਂ ਉਤਸ਼ਾਹਿਤ ਹੋ ਕੇ ਜਗਦੇਵ ਕੌਰ ਨੇ ਐਮਏ ਹਿਸਟਰੀ ਅਤੇ ਐਮਏ ਸੋਸੋਲੌਜੀ ਦੀਆਂ ਡਿਗਰੀਆਂ ਵੀ ਆਪਣੇ ਹੱਥਾਂ ਵਿੱਚ ਕਰ ਲਈਆਂ। ਆਪਣੀ ਇਸ ਪ੍ਰਾਪਤੀ ‘ਤੇ‌ ਬਾਗੋਬਾਗ ਜਗਦੇਵ ਕੌਰ ਨੇ ਘਰੇਲੂ ਜਿੰਮੇਵਾਰੀਆਂ ਦੇ ਭਾਰ ਹੇਠਾਂ ਸੁਪਨਿਆਂ ਨੂੰ ਦੱਬਣ ਵਾਲੀਆਂ ਮਹਿਲਾਵਾਂ ਨੂੰ ਕਿਹਾ ਕਿ ਹਿੰਮਤ ਨਾਲ ਵੱਡੇ ਤੋਂ ਵੱਡੇ ਅਧੂਰੇ ਸੁਪਨੇ ਵੀ ਪੂਰੇ ਕੀਤੇ ਜਾ ਸਕਦੇ ਹਨ। ਜਗਦੇਵ ਕੌਰ ਨੇ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਆਪਣੇ ਸੁਪਨੇ ਦੀ ਪੂਰਤੀ ਦਾ ਸਿਹਰਾ ਆਪਣੇ ਪਤੀ ਕੁਲਵੰਤ ਸਿੰਘ ਅਤੇ ਬੇਟੇ ਲਵਦੀਪ ਸਿੰਘ ਅਤੇ ਐਡਵੋਕੇਟ ਹਰਦੀਪ ਸਿੰਘ ਨੂੰ ਦਿੱਤਾ ਜਿਨਾਂ ਦੀ ਹੱਲਾਸ਼ੇਰੀ ਨੇ ਉਸ ਦੀ ਅੱਖਰਾਂ ਵਿੱਚ ਰੁਚੀ ਪੈਦਾ ਕੀਤੀ।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

05/05/2026
Load More
Tags: #barnalanews#punjabnews
Previous Post

ਬਰਨਾਲਾ ‘ਚ ਢਿੱਲੋਂ ਗੋਤ ਦੇ ਲੀਡਰਾਂ ਦੀ ਬੱਲੇ ਬੱਲੇ…ਪਾਰਟੀ ਭਾਵੇਂ ਕੋਈ ਵੀ ਹੋਵੇ…ਬੱਕਰੀ ਗੁੱਲਾਂ ‘ਤੇ,ਕਾਟੋ ਫੁੱਲਾਂ ‘ਤੇ…!

Next Post

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਕੈਨੇਡਾ ਦਾ ਹੋਰ ਵੱਡਾ ਫੈਸਲਾ…ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਵੱਧ ਅਸਰ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
Load More
Next Post
ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖ਼ਬਰ…!

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਕੈਨੇਡਾ ਦਾ ਹੋਰ ਵੱਡਾ ਫੈਸਲਾ…ਭਾਰਤੀ ਵਿਦਿਆਰਥੀਆਂ 'ਤੇ ਪਵੇਗਾ ਵੱਧ ਅਸਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend