Gee 98News

ਚੰਡੀਗੜ੍ਹ,1 ਫਰਵਰੀ-ਸਿਵਲ ਸਕੱਤਰੇਤ ਵਿੱਚ ਇੱਕ ਮਹਿਲਾ ਦੀ ਅਸਲੇ ਸਮੇਤ ਪੁੱਜਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਦੋਂ ਇੱਕ ਮਹਿਲਾ ਐਂਟਰੀ ਗੇਟ ‘ਤੇ ਪੁੱਜੀ ਤਾਂ ਉਸਦੀ ਤਲਾਸ਼ੀ ਦੌਰਾਨ ਉਸ ਕੋਲੋਂ auto Rp ਪਿਸਤੌਲ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ਤੋਂ ਬਾਅਦ ਸਿਵਲ ਸਕੱਤਰੇਤ ਦੇ ਸੁਰੱਖਿਆ ਅਮਲੇ ਵਿੱਚ ਹਲਚਲ ਮੱਚ ਗਈ। ਅਸਲੇ ਸਮੇਤ ਫੜੀ ਗਈ ਇਹ ਮਹਿਲਾ ਲਾਅ ਅਫ਼ਸਰ ਦੱਸੀ ਜਾ ਰਹੀ ਹੈ। ਜਿਸ ਦੇ ਖ਼ਿਲਾਫ਼ ਵੱਖ ਵੱਖ ਸਖ਼ਤ ਧਾਰਾਵਾਂ ਤਹਿਤ ਸੈਕਟਰ-3 ਦੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

error: Content is protected !!