Skip to main content

Gee 98News

17 ਸਾਲਾਂ ਦੀ ਨਬਾਲਿਗਾ ਨਾਲ 5 ਜਣਿਆਂ ਕੀਤਾ ਜਬਰ ਜਨਾਹ

ਮੋਗਾ,1 ਫਰਵਰੀ-ਕਾਨੂੰਨ ਦੀ ਸਖਤੀ ਦੇ ਬਾਵਜੂਦ ਵੀ ਬਲਾਤਕਾਰ ਦੀਆਂ ਸ਼ਰਮਨਾਕ ਘਟਨਾਵਾਂ ਬੇਖੌਫ ਵਾਪਰ ਰਹੀਆਂ ਹਨ। ਅਜਿਹੀ ਇੱਕ ਘਟਨਾ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਨਜ਼ਦੀਕ ਇੱਕ ਪਿੰਡ ‘ਚ ਵਾਪਰੀ ਜਿੱਥੇ ਪੰਜ ‌ ਦਾਰਿੰਦਿਆਂ ਵੱਲੋਂ ਪਿੰਡ ਦੀ ਨਾਬਾਲਿਗ ਲੜਕੀ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਪੀੜ੍ਹਤ ਕੁੜੀ ਦੀ ਉਮਰ 17 ਕੁ ਸਾਲ ਹੈ, ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਕੁੜੀ ਦੇ ਪਿੰਡ ਦਾ ਹੀ ਦੱਸਿਆ ਜਾ ਰਿਹਾ। ਵੇਰਵੇ ਅਨੁਸਾਰ ਦੋਸ਼ੀਆਂ ਨੇ ਇੱਕ ਕਾਰ ਵਿੱਚ ਕੁੜੀ ਨੂੰ ਅਗਵਾ ਕਰਕੇ ਮੋਟਰ ‘ਤੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਉਸਨੂੰ ਘਰ ਅੱਗੇ ਸੁੱਟ ਕੇ ਫਰਾਰ ਹੋ ਗਏ। ਇਹ ਘਟਨਾ 27 ਜਨਵਰੀ ਦੀ ਦੱਸੀ ਜਾ ਰਹੀ ਹੈ। ਪੀੜ੍ਹਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।

error: Content is protected !!