Gee 98News

ਚੰਡੀਗੜ੍ਹ,4 ਫਰਵਰੀ-ਅੱਜਕੱਲ੍ਹ ਲੋਕ ਯੂਟਿਊਬ ‘ਤੇ ਵੱਖ-ਵੱਖ ਵੀਡੀਓਜ਼ ਵੇਖ ਕੇ ਆਪਣੇ ਕੰਮ ਕਾਰ ਸਬੰਧੀ ਟ੍ਰੇਨਿੰਗ ਹਾਸਲ ਕਰਦੇ ਹਨ। ਹੈਰਾਨੀਜਨਕ ਹੈ ਕਿ ਹੁਣ ਚੋਰ ਵੀ ਚੋਰੀ ਕਰਨ ਦੇ ਢੰਗ ਤਰੀਕੇ ਯੂਟਿਊਬ ਤੋਂ ਵੀਡੀਓ ਦੇਖ ਕੇ ਸਿੱਖ ਰਹੇ ਹਨ। ਪਟਿਆਲਾ ਵਿਖੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ 24 ਨੰਬਰ ਫਾਟਕ ਨੇੜੇ ਐਸਬੀਆਈ ਬੈਂਕ ਦਾ ਏਟੀਐਮ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਏਟੀਐਮ ਨੂੰ ਕੱਟਣ ‘ਚ ਨਾਕਾਮ ਰਹੇ ਅਤੇ ਕੈਸ਼ ਦੀ ਲੁੱਟ ਹੋਣ ਤੋਂ ਬਚਾਅ ਹੋ ਗਿਆ। ਇਹ ਘਟਨਾ 31 ਜਨਵਰੀ ਤੇ 1 ਫਰਵਰੀ ਦੇ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਜਦ ਪੁਲਿਸ ਨੇ ਇਸ ਮਾਮਲੇ ਦੀ ਪੜ੍ਹਤਾਲ ਦੌਰਾਨ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਗੁਰਪਿਆਰ ਸਿੰਘ, ਜਸਵਿੰਦਰ ਸਿੰਘ ਅਤੇ ਮਾਨਵ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਉਕਤ ਚੋਰਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹਨਾਂ ਨੇ ਯੂਟਿਊਬ ਤੋਂ ਵੀਡੀਓਜ਼ ਦੇਖ ਕੇ ਏਟੀਐਮ ਕੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Leave a Reply

Your email address will not be published. Required fields are marked *

error: Content is protected !!