Skip to main content

Gee 98News

…ਅਜੇ ਪਰਸੋਂ DSP ਬਣੇ ਹਾਕੀ ਖਿਡਾਰੀ ‘ਤੇ ਹੋ ਗਿਆ ਬਲਾਤਕਾਰ ਦਾ ਪਰਚਾ,ਨਾਬਾਲਿਗ ਕੁੜੀ ਨੇ ਲਗਾਏ ਰੇਪ ਦੇ ਦੋਸ਼

ਚੰਡੀਗੜ੍ਹ,6 ਫਰਵਰੀ, Gee98 news service
ਪੰਜਾਬ ਪੁਲਿਸ ਵਿੱਚ ਦੋ ਦਿਨ ਪਹਿਲਾਂ DSP ਬਣੇ ਹਾਕੀ ਖਿਡਾਰੀ ‘ਤੇ ਬਲਾਤਕਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਹਾਕੀ ਖਿਡਾਰੀ ਡੀਐਸਪੀ ਵਰੁਣ ਕੁਮਾਰ ‘ਤੇ ਬੰਗਲੁਰੂ ‘ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੰਗਲੁਰੂ ਪੁਲਿਸ ਦੀ ਟੀਮ ਹਾਕੀ ਖਿਡਾਰੀ ਡੀਐਸਪੀ ਵਰੁਣ ਕੁਮਾਰ ਦੀ ਗ੍ਰਿਫਤਾਰੀ ਲਈ ਪੰਜਾਬ ਵੀ ਪੁੱਜ ਚੁੱਕੀ ਹੈ ਅਤੇ ਇਸ ਪੁਲਿਸ ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਇੱਕ ਲੜਕੀ ਨੇ ਦੱਸਿਆ ਕਿ 17 ਸਾਲ ਦੀ ਉਮਰ ਵਿੱਚ ਉਹ 2019 ਵਿੱਚ ਇੰਸਟਾਗ੍ਰਾਮ ਦੇ ਰਾਹੀਂ ਵਰੁਣ ਕੁਮਾਰ ਦੇ ਸੰਪਰਕ ਵਿੱਚ ਆਈ ਸੀ। ਉਸ ਵੇਲੇ ਵਰੁਣ ਕੁਮਾਰ ਹਾਕੀ ਦੀ ਟ੍ਰੇਨਿੰਗ ਲੈ ਰਿਹਾ ਸੀ ਜਦੋਂ ਵਰੁਣ ਕੁਮਾਰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਇਹ ਸਿਲਸਿਲਾ ਲਗਾਤਾਰ 4-5 ਸਾਲ ਚਲਦਾ ਰਿਹਾ ਹੁਣ ਜਦੋਂ ਕਿ ਉਹ 21 ਸਾਲ ਦੀ ਹੋ ਗਈ ਹੈ ਤਾਂ ਉਸ ਨੇ ਵਰੁਣ ਕੁਮਾਰ ਨੂੰ ਵਿਆਹ ਕਰਵਾਉਣ ਲਈ ਕਿਹਾ ਪ੍ਰੰਤੂ ਵਰੁਣ ਕੁਮਾਰ ਨੇ ਉਸ ਨਾਲ ਵਿਆਹ ਤੋਂ ਕੋਰੀ ਨਾਂਹ ਕਰ ਦਿੱਤੀ। ਲੜਕੀ ਨੇ ਦੋਸ਼ ਲਗਾਏ ਕਿ ਵਰੁਣ ਕੁਮਾਰ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਗਾਤਾਰ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ‌ ਵਰੁਣ ਕੁਮਾਰ 2017 ਤੋਂ ਭਾਰਤੀ ਹਾਕੀ ਟੀਮ ਦਾ ਅਹਿਮ ਮੈਂਬਰ ਹੈ। 2020 ਵਿੱਚ ਟੋਕਿਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਵਰੁਣ ਕੁਮਾਰ ਮੈਂਬਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਰੁਣ ਕੁਮਾਰ ਦਾ ਜਨਮ ਹਿਮਾਚਲ ਵਿੱਚ ਹੋਇਆ ਸੀ। ਉਸਦੇ ਪਿਤਾ ਟਰੱਕ ਡਰਾਈਵਰ ਸਨ ਅਤੇ ਉਹ ਪੰਜਾਬ ਆ ਕੇ ਰਹਿਣ ਲੱਗ ਪਏ ਸਨ। ਅੱਜਕੱਲ੍ਹ ਵਰੁਣ ਕੁਮਾਰ ਦਾ ਪਰਿਵਾਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮਿੱਠਾਪੁਰ ਪਿੰਡ ਵਿੱਚ ਰਹਿ ਰਿਹਾ ਹੈ। ਦੱਸ ਦੇਈਏ ਕਿ ਅਜੇ 4 ਫਰਵਰੀ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ PPS ਅਤੇ PCS ਦੇ ਨਿਯੁਕਤੀ ਪੱਤਰ ਦਿੱਤੇ ਸਨ ਜਿਨਾਂ ਵਿੱਚ ਵਰੁਣ ਕੁਮਾਰ ਨੂੰ ਡੀਐਸਪੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਸੀ।
ਫੋਟੋ ਕੈਪਸ਼ਨ-ਮੁੱਖ ਮੰਤਰੀ ਭਗਵੰਤ ਮਾਨ ਤੋਂ 4 ਫਰਵਰੀ ਨੂੰ ਚੰਡੀਗੜ੍ਹ ਵਿਖੇ ਡੀਐਸਪੀ ਦਾ ਨਿਯੁਕਤੀ ਪੱਤਰ ਲੈ ਰਹੇ ਹਾਕੀ ਖਿਡਾਰੀ ਵਰੁਣ ਕੁਮਾਰ

error: Content is protected !!