Skip to main content

Gee 98News

ਚੰਡੀਗੜ੍ਹ ‘ਚ “ਆਪ ਤੇ ਕਾਂਗਰਸ” ਨਾਲ ਹੋਗੀ ‌ਜੱਗੋ‌ ਤੇਰਵੀਂ…ਪੜ੍ਹੋ ਖ਼ਬਰ

ਚੰਡੀਗੜ੍ਹ,19 ਫਰਵਰੀ, Gee98 news service
ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਕੁਰਸੀ ‘ਤੇ ਕਾਬਜ਼ ਹੋਣ ਲਈ ਕਾਂਗਰਸ, ਆਪ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਖੇਡੀ ਜਾ ਰਹੀ ਖੇਡ ਦੇ ਦੌਰਾਨ ਹੀ ਐਤਵਾਰ ਇੱਕ ਜ਼ਬਰਦਸਤ ਸਿਆਸੀ ਧਮਾਕਾ ਹੋਇਆ। ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਿਲ ਹੋ ਗਏ। ਦੂਜੇ ਪਾਸੇ ਵਿਵਾਦਾਂ ਵਿੱਚ ਘਿਰੇ ਭਾਜਪਾ ਦੇ ਮੇਅਰ ਚੁਣੇ ਗਏ ਮਨੋਜ ਸੋਨਕਰ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ‌ਦੱਸ ਦੇਈਏ ਕਿ ਜਿਸ ਵੇਲੇ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਕੇਂਦਰੀ ਮੰਤਰੀਆਂ ਨਾਲ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਚੰਡੀਗੜ੍ਹ ਵਿੱਚ ਕਰ ਰਹੇ ਸਨ ਤਾਂ ਐਨ ਉਸੇ ਵਕਤ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨ ਕਾਲਾ ਭਾਜਪਾ ਆਗੂ ਅਰੁਣ ਸੂਦ ਦੀ ਰਹਿਨੁਮਾਈ ਹੇਠ ਭਾਜਪਾ ਵਿੱਚ ਸ਼ਾਮਿਲ ਹੋ ਗਏ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਮੇਅਰ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਕਾਂਗਰਸ ਤੇ ‌ਆਮ ਆਦਮੀ ਪਾਰਟੀ ਨੇ ਗੱਠਜੋੜ ਕੀਤਾ ਹੋਇਆ ਹੈ ਪਰੰਤੂ ਆਪ ਦੇ ਤਿੰਨ ਕੌਂਸਲਰਾਂ ਦੇ ਪਾਸਾ ਪਲਟਣ ਕਾਰਨ ਸਥਿਤੀ ਇਕਦਮ ਬਦਲਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਵੀ ਹੋ ਰਹੀ ਹੈ।

error: Content is protected !!