• ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Gee 98News
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
No Result
View All Result
Gee 98News
No Result
View All Result

ਸ਼ੁਭਕਰਮਨ ਦੇ ਸਸਕਾਰ ਸਬੰਧੀ ਕਿਸਾਨਾਂ ਦਾ ਵੱਡਾ ਫੈਸਲਾ..ਪੰਜਾਬ ਤੇ ਹਰਿਆਣਾ ‘ਚ ਹੋ ਸਕਦੀ ਹੈ ਕਾਨੂੰਨੀ ਟੱਕਰ

Nirmal Pandori by Nirmal Pandori
02/23/2024
in ਪੰਜਾਬ
Reading Time: 1 min read
A A
0
ਸ਼ੁਭਕਰਮਨ ਦੇ ਸਸਕਾਰ ਸਬੰਧੀ ਕਿਸਾਨਾਂ ਦਾ ਵੱਡਾ ਫੈਸਲਾ..ਪੰਜਾਬ ਤੇ ਹਰਿਆਣਾ ‘ਚ ਹੋ ਸਕਦੀ ਹੈ ਕਾਨੂੰਨੀ ਟੱਕਰ

ਚੰਡੀਗੜ੍ਹ,23 ਫਰਵਰੀ, Gee98 news service
-ਖਨੌਰੀ ਬਾਰਡਰ ‘ਤੇ ਨੌਜਵਾਨ ਕਿਸਾਨ ਸ਼ੁਭਕਰਮਨ ਸਿੰਘ ਦੀ ਮੌਤ ਦਾ ਮਾਮਲਾ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਵੀ ਬਣਦਾ ਜਾ ਰਿਹਾ ਹੈ। ਉੰਝ ਤਾਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁਭਕਰਮਨ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਵਿੱਤੀ ਸਹਾਇਤਾ ਅਤੇ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਅਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਚੰਗਾ ਵੀ ਆਖ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ੁਭਕਰਮਨ ਸਿੰਘ ਦੇ ਕਾਤਲਾਂ ‘ਤੇ ਮਿਸਾਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਦੂਜੇ ਪਾਸੇ ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਸ਼ੁਭਕਰਮਨ ਸਿੰਘ ਦੇ ਕਾਤਲਾਂ ‘ਤੇ ਕਾਨੂੰਨੀ ਕਾਰਵਾਈ ਹੋਣ ਤੋਂ ਬਾਅਦ ਹੀ ਉਸਦਾ ਸਸਕਾਰ ਕਰਨਗੇ। ਇਹ ਸਥਿਤੀ ਪੰਜਾਬ ਸਰਕਾਰ ਲਈ ਪੇਚੀਦਾ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਹੀ ਸਰਕਾਰ ਕੋਈ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਖਨੌਰੀ ਬਾਰਡਰ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ, ਪੰਜਾਬ ਸਰਕਾਰ ਜਲਦਬਾਜ਼ੀ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭਕਰਮਨ ਸਿੰਘ ਦੇ ਕਾਤਲਾਂ ‘ਤੇ ਭਾਵੇਂ ਕਾਨੂੰਨੀ ਕਾਰਵਾਈ ਦਾ ਐਲਾਨ ਤਾਂ ਕਰ ਦਿੱਤਾ ਪ੍ਰੰਤੂ ਇਹ ਸੌਖਾ ਨਹੀਂ ਹੋਵੇਗਾ। ਜੇਕਰ ਪੰਜਾਬ ਵੱਲੋਂ ਹਰਿਆਣਾ ਦੇ ਕਿਸੇ ਪੁਲਿਸ ਕਰਮਚਾਰੀ ਜਾਂ ਹੋਰ ਸੁਰੱਖਿਆ ਬਲਾਂ ਦੇ ਅਧਿਕਾਰੀ ‘ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤਾਂ ਇਹ ਸਿੱਧੇ ਤੌਰ ‘ਤੇ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਕੂਟਨੀਤਕ ਸੰਬੰਧਾਂ ‘ਤੇ ਅਸਰ ਪਾਵੇਗਾ। ਕਾਨੂੰਨੀ ਮਾਹਿਰ ਇਹ ਵੀ ਆਖ ਰਹੇ ਹਨ ਕਿ ਜੇਕਰ ਪੰਜਾਬ ਵੱਲੋਂ ਹਰਿਆਣਾ ਦੇ ਕਿਸੇ ਅਧਿਕਾਰੀ ‘ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤਾਂ ਭਵਿੱਖ ਜੇਕਰ ਪੰਜਾਬ ‘ਚ ਕਿਸੇ ਜਥੇਬੰਦੀ ਦੇ ਸੰਘਰਸ਼ ਦੌਰਾਨ ਅਜਿਹੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਆਪਣੇ ਕਿਸੇ ਅਧਿਕਾਰੀ ‘ਤੇ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟ ਸਕੇਗੀ। ਕਾਨੂੰਨੀ ਮਾਹਿਰਾਂ ਅਨੁਸਾਰ ਇਹ ਸਥਿਤੀ ਪੇਚੀਦਾ ਇਸ ਕਰਕੇ ਵੀ ਹੈ ਕਿਉਂਕਿ ਮੌਤ ਪੰਜਾਬ ਦੀ ਹੱਦ ਵਿੱਚ ਹੋਈ ਹੈ ਅਤੇ ਦੋਸ਼ ਹਰਿਆਣਾ ਦੀ ਪੁਲਿਸ ‘ਤੇ ਲੱਗ ਰਹੇ ਹਨ। ਮਾਹਿਰਾਂ ਅਨੁਸਾਰ ਸ਼ੁਭਕਰਮਨ ਦੀ ਮੌਤ ਦੇ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਕੀਤੀ ਜਲਦਬਾਜ਼ੀ ਵਿੱਚ ਕੀਤੀ ਕਾਨੂੰਨੀ ਕਾਰਵਾਈ ਭਵਿੱਖ ‘ਚ ਪੰਜਾਬ ਸਰਕਾਰ ਨੂੰ ਵੀ ਕਾਨੂੰਨੀ ਕਟਹਿਰੇ ‘ਚ ਖੜਾ ਕਰ ਸਕਦੀ ਹੈ, ਇਸ ਲਈ ਪੰਜਾਬ ਸਰਕਾਰ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਘੋਖ ਤੋਂ ਬਾਅਦ ਹੀ ਕਾਨੂੰਨੀ ਕਦਮ ਚੁੱਕੇਗੀ ਪ੍ਰੰਤੂ ਕਿਸਾਨਾਂ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨ ਤੱਕ ਸ਼ੁਭਕਰਮਨ ਸਿੰਘ ਦਾ ਸਸਕਾਰ ਨਾ ਕੀਤੇ ਜਾਣ ਦੇ ਐਲਾਨ ਨਾਲ ਪੰਜਾਬ ਸਰਕਾਰ ਦੀ ਚਿੰਤਾ ਜਰੂਰ ਵਧੇਗੀ। ਕਾਨੂੰਨੀ ਮਾਹਿਰਾਂ ਅਨੁਸਾਰ ਪੰਜਾਬ ਸਰਕਾਰ ਕਿਸਾਨਾਂ ਦੇ ਦਬਾਅ ਹੇਠ ਫਿਲਹਾਲ ਸ਼ੁਭਕਰਮਨ ਦੀ ਮੌਤ ਦੇ ਮਾਮਲੇ ‘ਚ ਅਣਪਛਾਤਿਆਂ ‘ਤੇ ਮੁਕੱਦਮਾ ਦਰਜ ਕਰ ਸਕਦੀ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਸੂਬੇ ਦਾ ਗ੍ਰਹਿ ਵਿਭਾਗ ਵੀ ਹੈ, ਇਸ ਲਈ ਸ਼ੁਭ ਕਰਮਨ ਸਿੰਘ ਦੀ ਮੌਤ ਦੇ ਮਾਮਲੇ ਚ ਕਨੂੰਨੀ ਕਾਰਵਾਈ ਸਬੰਧੀ ਸਭ ਦੀਆਂ ਨਜ਼ਰਾਂ ਭਗਵੰਤ ਮਾਨ ‘ਤੇ ਹੀ ਟਿਕੀਆਂ ਹੋਈਆਂ ਹਨ।

ਸਬੰਧਤ ਖਬਰ

ਮੀਤ ਹੇਅਰ ਨੇ ਪੁਗਾਤੀ ਯਾਰੀ…ਮੇਅਰ ਦੀ ਕੁਰਸੀ ‘ਤੇ ਬਿਠਾਤਾ ‘ਯਾਰ’ ਪਟਵਾਰੀ

ਮੀਤ ਹੇਅਰ ਨੇ ਪੁਗਾਤੀ ਯਾਰੀ…ਮੇਅਰ ਦੀ ਕੁਰਸੀ ‘ਤੇ ਬਿਠਾਤਾ ‘ਯਾਰ’ ਪਟਵਾਰੀ

06/11/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਬਰਨਾਲਾ ਨਗਰ ਨਿਗਮ ਦੇ ਮੇਅਰ ਦੀ ਚੋਣ ‘ਤੇ ਰੋਕ ਲਗਾਉਣ ਦੀ ਮੰਗ

06/11/2026
ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

06/10/2026
Load More
Tags: #barnalanews#punjabnews#punjabpolice #barnalapolice
Previous Post

…ਤੇ ਜਦੋਂ AAP MLA ਦੀ ਜ਼ੁਬਾਨ ‘ਚੋਂ ‘ਫੁੱਲ’ ਕਿਰੇ…ਸਵਾਲ ਕਰਨ ਵਾਲੇ ਨੂੰ ਕੱਢੀ ਭੈਣ ਦੀ ਗਾਲ ….!

Next Post

ਅੰਕੜਿਆਂ ਵਿੱਚ ਤਾਂ ਭਾਜਪਾ ਭਾਰੂ ਆਂ ਪਰ‌ ਹੁਣ ਤਾਂ ਸਰੇਬਾਜ਼ਾਰ ਵਿਕਦੈ ਸਿਆਸੀ ਈਮਾਨ…ਇਸ ਲਈ ਕੋਈ ਟਿੱਪਣੀ ਜਾਇਜ਼ ਨਹੀਂ

Nirmal Pandori

Nirmal Pandori

Related Posts

ਮੀਤ ਹੇਅਰ ਨੇ ਪੁਗਾਤੀ ਯਾਰੀ…ਮੇਅਰ ਦੀ ਕੁਰਸੀ ‘ਤੇ ਬਿਠਾਤਾ ‘ਯਾਰ’ ਪਟਵਾਰੀ
ਪੰਜਾਬ

ਮੀਤ ਹੇਅਰ ਨੇ ਪੁਗਾਤੀ ਯਾਰੀ…ਮੇਅਰ ਦੀ ਕੁਰਸੀ ‘ਤੇ ਬਿਠਾਤਾ ‘ਯਾਰ’ ਪਟਵਾਰੀ

by Nirmal Pandori
06/11/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਬਰਨਾਲਾ ਨਗਰ ਨਿਗਮ ਦੇ ਮੇਅਰ ਦੀ ਚੋਣ ‘ਤੇ ਰੋਕ ਲਗਾਉਣ ਦੀ ਮੰਗ

by Nirmal Pandori
06/11/2026
ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ
ਪੰਜਾਬ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

by Nirmal Pandori
06/10/2026
ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!
ਪੰਜਾਬ

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

by Nirmal Pandori
06/10/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

by Nirmal Pandori
06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ
ਪੰਜਾਬ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

by Nirmal Pandori
06/08/2026
Load More
Next Post
ਚੰਡੀਗੜ੍ਹ ਮੇਅਰ ਦੀ ਚੋਣ ‘ਚ ਨਵਾਂ ਮੋੜ..ਪ੍ਰਜਾਈਡਿੰਗ ਅਫ਼ਸਰ ਹੋਇਆ ਬਿਮਾਰ…ਚੋਣ ਰੱਦ, ‘ਆਪ’ ਜਾਵੇਗੀ ਹਾਈਕੋਰਟ

ਅੰਕੜਿਆਂ ਵਿੱਚ ਤਾਂ ਭਾਜਪਾ ਭਾਰੂ ਆਂ ਪਰ‌ ਹੁਣ ਤਾਂ ਸਰੇਬਾਜ਼ਾਰ ਵਿਕਦੈ ਸਿਆਸੀ ਈਮਾਨ…ਇਸ ਲਈ ਕੋਈ ਟਿੱਪਣੀ ਜਾਇਜ਼ ਨਹੀਂ

Leave a Reply Cancel reply

Your email address will not be published. Required fields are marked *

  • Contact

© 2026 JNews - Premium WordPress news & magazine theme by Jegtheme.

error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.