Skip to main content

Gee 98News

ਅੰਕੜਿਆਂ ਵਿੱਚ ਤਾਂ ਭਾਜਪਾ ਭਾਰੂ ਆਂ ਪਰ‌ ਹੁਣ ਤਾਂ ਸਰੇਬਾਜ਼ਾਰ ਵਿਕਦੈ ਸਿਆਸੀ ਈਮਾਨ…ਇਸ ਲਈ ਕੋਈ ਟਿੱਪਣੀ ਜਾਇਜ਼ ਨਹੀਂ

ਚੰਡੀਗੜ੍ਹ,24 ਫਰਵਰੀ, Gee98 news service
-ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਮਾਨਯੋਗ ਹਾਈਕੋਰਟ ਦੇ ਹੁਕਮਾਂ ‘ਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ 27 ਫਰਵਰੀ ਮੰਗਲਵਾਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਲਈ ਮੇਅਰ ਕੁਲਦੀਪ ਕੁਮਾਰ ਰਿਟਰਨਿੰਗ ਅਫ਼ਸਰ ਸਰ ਹੋਣਗੇ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਪਹਿਲਾ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰ ਹੀ ਰਹਿਣਗੇ ਇਸ ਲਈ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਅਤੇ ਭਾਜਪਾ ਦੇ ਕੁਲਜੀਤ ਸੰਧੂ ਵਿਚਕਾਰ ਮੁਕਾਬਲਾ ਹੋਵੇਗਾ ਜਦਕਿ ਡਿਪਟੀ ਮੇਅਰ ਲਈ ਕਾਂਗਰਸ ਤੇ ਆਪ ਗੱਠਜੋੜ ਦੇ ਨਿਰਮਲਾ ਦੇਵੀ ਅਤੇ ਭਾਜਪਾ ਦੇ ਰਜਿੰਦਰ ਸਿੰਘ ‘ਚ ਮੁਕਾਬਲਾ ਹੋਵੇਗਾ। ਚੰਡੀਗੜ੍ਹ ‘ਚ ਆਪਣਾ ਮੇਅਰ ਚੁਣੇ ਜਾਣ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਗੱਠਜੋੜ ਲਈ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਇਮਤਿਹਾਨ ਹੋਵੇਗੀ ਕਿਉਂਕਿ ਅੰਕੜਿਆਂ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਦੇ 35 ਕੌਂਸਲਰ ਹਨ ਤੇ ਇੱਕ ਵੋਟ ਸੰਸਦ ਦੀ ਹੈ। ਭਾਜਪਾ ਕੋਲ 17 ਕੌਂਸਲਰ ਤੇ ਇੱਕ ਐਮਪੀ ਦੀ ਵੋਟ ਨੂੰ ਮਿਲਾ ਕੇ 18 ਵੋਟ ਬਣਦੇ ਹਨ ਜਦਕਿ ਆਪ ਤੇ ਕਾਂਗਰਸ ਦੇ ਗੱਠਜੋੜ ਕੋਲ ਕੁੱਲ 17 ਵੋਟ ਹਨ। ਇੱਕ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਦਾ ਹੈ ਜਿਸ ਨੇ ਪਿਛਲੀ ਵਾਰ ਭਾਜਪਾ ਦੀ ਹਮਾਇਤ ਕੀਤੀ ਸੀ, ਜੇਕਰ ਇਸ ਵਾਰ ਵੀ ਅਕਾਲੀ ਦਲ ਦਾ ਕੌਂਸਲਰ ਭਾਜਪਾ ਦੀ ਹਮਾਇਤ ਵਿੱਚ ਭੁਗਤਦਾ ਹੈ ਤਾਂ ਭਾਜਪਾ ਕੋਲ 19 ਅਤੇ ਆਪ ਤੇ ਕਾਂਗਰਸ ਗੱਠਜੋੜ ਦੇ 17 ਕੌਂਸਲਰ ਦਾ ਅੰਕੜਾ ਹੋਵੇਗਾ। ‌ ਇਸ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਅੰਕੜਿਆ ਵਿੱਚ ਭਾਜਪਾ ਭਾਰੂ ਹੈ ਪਰ ਅਜੋਕੇ ਦੌਰ ਦੇ ਰਾਜਨੀਤਿਕ ਮਾਹੌਲ ਵਿੱਚ ਟਕੇ ਟਕੇ ‘ਤੇ ਵਿਕ ਰਹੇ “ਸਿਆਸਤੀ ਈਮਾਨ” ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਭਵਿੱਖਵਾਣੀ ਕਰਨਾ ਜਾਇਜ਼ ਨਹੀਂ ਹੈ।

error: Content is protected !!