Skip to main content

Gee 98News

ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿੱਥੋਂ ਲੜਨਗੇ ਚੋਣ…ਬੀਜੇਪੀ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ,2 ਮਾਰਚ, Gee98 news service
-ਭਾਰਤੀ ਜਨਤਾ ਪਾਰਟੀ (BJP) ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਹਲਕਾ ਵਾਰਾਣਸੀ ਤੋਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਤੋਂ ਚੋਣ ਲੜਨਗੇ। ਬੀਜੇਪੀ ਦੀ ਪਹਿਲੀ ਸੂਚੀ 34 ਕੇਂਦਰੀ ਅਤੇ ਰਾਜ ਮੰਤਰੀਆਂ, ਲੋਕ ਸਭਾ ਸਪੀਕਰ ਅਤੇ 2 ਸਾਬਕਾ ਮੁੱਖ ਮੰਤਰੀਆਂ ਦੇ ਨਾਂ ਸ਼ਾਮਲ ਹਨ।‌ ਇਸ ਸੂਚੀ ਵਿੱਚ 50 ਸਾਲ ਤੋਂ ਘੱਟ ਉਮਰ ਦੇ 47 ਉਮੀਦਵਾਰ ਹਨ। ਜੇਕਰ ਸ੍ਰੇਣੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਮਹਿਲਾ ਉਮੀਦਵਾਰ 27,ਅਨੁਸੂਚਿਤ ਜਾਤੀ 27, ਅਨੁਸੂਚਿਤ ਕਬੀਲਾ 18, ਪਛੜੀ ਸ਼੍ਰੇਣੀ 57 ਉਮੀਦਵਾਰ ਹਨ। ਬੀਜੇਪੀ ਨੂੰ ਬੀਜੇਪੀ ਵੱਲੋਂ 195 ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੇ ਸੂਚੀ ਵਿੱਚ ਉੱਤਰ ਪ੍ਰਦੇਸ਼ ਤੋਂ 51,ਪੱਛਮੀ ਬੰਗਾਲ 20,ਮੱਧ ਪ੍ਰਦੇਸ਼ 24,ਗੁਜਰਾਤ 15,ਰਾਜਸਥਾਨ 15,ਕੇਰਲ 12,ਤੇਲੰਗਾਨਾ 9,ਅਸਾਮ 11,ਝਾਰਖੰਡ 11,ਛੱਤੀਸਗੜ੍ਹ 11,ਦਿੱਲੀ 5,ਜੰਮੂ ਕਸ਼ਮੀਰ 2,ਉਤਰਾਖੰਡ 3,ਅਰੁਣਾਚਲ 2,ਗੋਆ 1,ਤ੍ਰਿਪੁਰਾ 1‌ ਅਤੇ ਅੰਡੇਮਾਨ 1 ਉਮੀਦਵਾਰ ਸ਼ਾਮਿਲ ਹੈ।

error: Content is protected !!