Gee 98News

ਚੰਡੀਗੜ੍ਹ,5 ਮਾਰਚ, Gee98 news service
-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਵਾਰ ਦੇ ਵਤੀਰੇ ‘ਤੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵੱਲੋਂ ਵਿਰੋਧੀ ਵਿਧਾਇਕ ਸੁਖਵਿੰਦਰ ਕੋਟਲੀ ‘ਤੇ ਕੀਤੀ ਗਈ ਟਿੱਪਣੀ ਦੀ ਚਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ। ‌ ਜ਼ਿਕਰਯੋਗ ਹੈ ਕਿ ਜਿਸ ਵੇਲੇ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਰਕਾਰ ਦੀਆਂ ਪ੍ਰਾਪਤੀਆਂ ਦੱਸ ਰਹੇ ਸਨ ਤੇ ਮੁੱਖ ਮੰਤਰੀ ਦੀ ਪ੍ਰਸ਼ੰਸਾ ਕਰ ਰਹੇ ਸਨ ਤਾਂ ਸੁਖਵਿੰਦਰ ਕੋਟਲੀ ਨੇ ਸਰਕਾਰ ਨੂੰ ਵਾਅਦੇ ਮੁਤਾਬਕ ਕਿਸੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਯਾਦ ਕਰਵਾਇਆ, ਵਿਧਾਇਕ ਕੋਟਲੀ ਨੇ ਆਪਣੇ ਇਹ ਸ਼ਬਦ ਦੋ ਤਿੰਨ ਵਾਰ ਦੁਹਰਾਏ ਜਿਸ ‘ਤੇ ਸਦਨ ਵਿੱਚ ਮੌਜੂਦ ਮੁੱਖ ਮੰਤਰੀ ਨੇ ਉਹਨਾਂ ‘ਤੇ ਭੱਦੀ ਟਿੱਪਣੀ ਕਰਦੇ ਹੋਏ ਕਿਹਾ ਕਿ “ਇਹ ਪਾਗਲ ਹੋ ਗਿਆ ਹੈ, ਇਸਨੂੰ ਦੌਰਾ ਪੈ ਗਿਆ ਹੈ, ਇਸ ਨੂੰ ਜੁੱਤੀ ਸੰਘਾਓ”। ਮੁੱਖ ਮੰਤਰੀ ਦੇ ਇਹਨਾਂ ਅਪਮਾਨਜਨਕ ਸ਼ਬਦਾਂ ਤੂੰ ਦੁਖੀ ਹੋਏ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਉਹ ਸਾਹਿਬ ਸ੍ਰੀ ਕਾਂਸੀ ਰਾਮ ਦੇ ਪੈਰੋਕਾਰ ਹਨ ਜਿਨਾਂ ਨੇ ਸਮਾਜ ਵਿੱਚ ਗਰੀਬਾਂ ਦੀ ਮੂਵਮੈਂਟ ਨੂੰ ਉਭਾਰਿਆ। ਉਹਨਾਂ ਕਿਹਾ ਕਿ ਉਹ ਦਲਿਤ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਗੇ ਪਰੰਤੂ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਟਿੱਪਣੀ ਕੀਤੀ ਹੈ ਉਹ ਸਮੁੱਚੇ ਦਲਿਤ ਵਰਗ ਦਾ ਅਪਮਾਨ ਹੈ। ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਆਪਣੇ ਪ੍ਰਤੀ ਵਰਤੇ ਗਏ ਸ਼ਬਦਾਂ ਬਾਰੇ ਦੱਸਦੇ ਹੋਏ ਵਿਧਾਇਕ ਕੋਟਲੀ ਭਾਵਕ ਹੋ ਗਏ ਅਤੇ ਰੋਣ ਲੱਗ ਪਏ। ਉਹਨਾਂ ਕਿਹਾ ਕਿ ਉਹ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ ਅਤੇ ਮੁੱਖ ਮੰਤਰੀ ਖ਼ਿਲਾਫ਼ ਕਾਨੂੰਨੀ ਤੇ ਸਮਾਜਿਕ ਲੜਾਈ ਜਾਰੀ ਰੱਖਣਗੇ

Leave a Reply

Your email address will not be published. Required fields are marked *

error: Content is protected !!