Gee 98News

ਚੰਡੀਗੜ੍ਹ,8 ਮਾਰਚ, Gee98 news service
-ਚੋਣਾਂ ਭਾਵੇਂ ਕਿਸੇ ਵੀ ਪੈਟਰਨ ਦੀਆਂ ਹੋਣ ਅਕਸਰ ਵੇਖਿਆ ਜਾਂਦਾ ਹੈ ਕਿ ਆਪਣੇ ਸਕੇ ਹੀ ਵਿਰੋਧੀ ਪਲੇਟਫਾਰਮ ‘ਤੇ ਖੜ ਕੇ ਟੱਕਰ ਦੇਣ ਲਈ ਮੈਦਾਨ ਵਿੱਚ ਨਿਤਰ ਆਉਂਦੇ ਹਨ। ਜੇਕਰ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇੱਕੋ ਪਰਿਵਾਰ ਦੇ ਮੈਂਬਰ ਹੀ ਆਹਮੋ ਸਾਹਮਣੇ ਸਰਪੰਚੀ ਦੀ ਚੋਣ ਲੜਦੇ ਵੇਖੇ ਗਏ ਹਨ। ਸ਼ਾਇਦ ! ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਖੂਬਸੂਰਤ ਪਰਿਭਾਸ਼ਾ ਹੈ। ਇਸੇ ਤਰ੍ਹਾਂ ਹੀ ਲੋਕ ਸਭਾ ਹਲਕਾ ਸੰਗਰੂਰ ਤੋਂ ਆਗਾਮੀ ਚੋਣਾਂ ਵਿੱਚ ਰਿਸ਼ਤੇ ਵਿੱਚ ਦੋ ਸਾਂਢੂ ਲੱਗਦੇ ਨੇਤਾ ਮੈਂਬਰ ਪਾਰਲੀਮੈਂਟ ਦੀ ਚੋਣ ਵਿੱਚ ਨਿਤਰ ਸਕਦੇ ਹਨ। ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਚਰਚਾ ਜ਼ੋਰਾਂ ‘ ਹੈ ਤੇ ਅਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵੇਂ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਦੇ ਆਸਾਰ ਮਜ਼ਬੂਤ ਹੋਏ ਹਨ ਜਿਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਦੱਸ ਦੇਈਏ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਅਤੇ ਮੀਤ ਹੇਅਰ ਦੀ ਪਤਨੀ ਡਾਕਟਰ ਗੁਰਵੀਨ ਕੌਰ ਰਿਸ਼ਤੇਦਾਰੀ ਵਿੱਚੋਂ ਭੈਣਾਂ ਲੱਗਦੀਆਂ ਹਨ। ਗਗਨਦੀਪ ਕੌਰ ਅਤੇ ਗੁਰਵੀਨ ਕੌਰ ਦੇ ਦੋਵੇਂ ਪਰਿਵਾਰਾਂ ਵਿੱਚ ਗੂੜ੍ਹੇ ਸਬੰਧ ਵੀ ਹਨ। ਜੇਕਰ ਚਰਚਾ ਅਨੁਸਾਰ ਮੀਤ ਹੇਅਰ ਅਤੇ ਪਰਮਿੰਦਰ ਸਿੰਘ ਢੀਂਡਸਾ ਤੇ ਮੀਤ ਹੇਅਰ ਆਪੋ ਆਪਣੀਆਂ ਪਾਰਟੀਆਂ ਵੱਲੋਂ ਲੋਕ ਸਭਾ ਦੀ ਚੋਣ ਸੰਗਰੂਰ ਹਲਕੇ ਤੋਂ ਲੜਦੇ ਹਨ ਤਾਂ ਰਿਸ਼ਤੇ ਵਿੱਚ ਦੋਵੇਂ ਸਾਂਢੂਆਂ ਦਾ ਮੁਕਾਬਲਾ ਦਿਲਚਸਪ ਹੋਵੇਗਾ। ‌

Leave a Reply

Your email address will not be published. Required fields are marked *

error: Content is protected !!