Gee 98News

ਚੰਡੀਗੜ੍ਹ,9 ਮਾਰਚ, Gee98 news service
-ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਇੱਕ ਵਟਸਐਪ ਕਾਲ ਕਰਨ ਵਾਲੇ ਨੇ ਪਾਕਿਸਤਾਨੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਫੋਨ ‘ਤੇ 50 ਲੱਖ ਦੇ ਫਿਰੌਤੀ ਮੰਗਣ ਵਾਲੇ ਨੇਸਹਿਨਾਜ ਗਿੱਲ ਦੇ ਪਿਤਾ ਨੂੰ ਕਿਹਾ ਕਿ “ਉਸ ਕੋਲ ਸਾਰੀ ਜਾਣਕਾਰੀ ਹੈ, ਉਹ ਕਿੱਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ, ਤੁਹਾਡੀ ਧੀ ਨੇ ਬਹੁਤ ਪੈਸਾ ਕਮਾਇਆ ਹੈ..ਪਹਿਲਾਂ ਧੀ ਨੂੰ ਮਾਰ ਦੇਣਗੇ ਤੇ ਫਿਰ ਤੈਨੂੰ,ਜੇ ਤੁਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪੈਸੇ ਦਿਓ”। ਧਮਕੀ ਦੇਣ ਵਾਲੇ ਨੇ ਇਹ ਵੀ ਕਿਹਾ ਕਿ “ਮਾਈਨਿੰਗ ਦੇ ਮਾਮਲੇ ਵਿੱਚ ਲੱਤ ਨਾ ਫਸਾ. ਸਿੱਖ ਹੋ ਕੇ ਹਿੰਦੂਆਂ ਦੀ ਸਪੋਰਟ ਨਾ ਕਰ, ਪਹਿਲਾਂ ਸੂਰੀ ਨੂੰ ਮਾਰਿਆ ਸੀ, ਹੁਣ ਤੇਰੀ ਵਾਰੀ ਹੈ। ਇਸ ਮਾਮਲੇ ਵਿੱਚ ਥਾਣਾ ਬਿਆਸ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਸੰਤੋਖ ਸਿੰਘ ਨੂੰ ਪਹਿਲਾਂ ਹੀ ਗੰਨਮੈਨ ਦਿੱਤੇ ਹੋਏ ਹਨ। ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਸਾਲ 2021 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। 25 ਦਸੰਬਰ 2021 ਨੂੰ ਅੰਮ੍ਰਿਤਸਰ ‘ਚ ਸੰਤੋਖ ‘ਤੇ 2 ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ, ਇਸ ਹਮਲੇ ਉਹ ਵਿੱਚ ਵਾਲ-ਵਾਲ ਬਚ ਗਿਆ।

Leave a Reply

Your email address will not be published. Required fields are marked *

error: Content is protected !!