Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮੀਤ ਹੇਅਰ ਬਨਾਮ ਲੋਕ ਸਭਾ ਚੋਣਾਂ : ਵਧੀਆਂ ਸਰਗਰਮੀਆਂ..ਟੀਮ ਦੇ ਸੁਨੇਹੇ…’ਆਪ’ ਕਿਉਂ ਉਤਾਰੇਗੀ ਮੀਤ ਹੇਅਰ ਨੂੰ ਮੈਦਾਨ ‘ਚ… ਪੜ੍ਹੋ ਖ਼ਬਰ

Nirmal Pandori by Nirmal Pandori
03/11/2024
in ਪੰਜਾਬ
Reading Time: 1 min read
A A
0
ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ : ਮੀਤ ਹੇਅਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,11 ਮਾਰਚ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦੌਰਾਨ ਕੈਬਨਿਟ ਮੰਤਰੀ ਮੀਤ ਹੇਅਰ ਦੀ ਟੀਮ ਨੇ ਕਮਰਕੱਸੇ ਕਸ ਲਏ ਹਨ । ਪਿਛਲੇ ਕੁਝ ਦਿਨਾਂ ਤੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਟੀਮ ਦੀਆਂ ਸਰਗਰਮੀਆਂ ਵਧੀਆਂ ਹੋਈਆਂ ਹਨ। ਬਰਨਾਲਾ ਖੇਤਰ ਵਿੱਚ ਮੀਤ ਹੇਅਰ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਵਜੋਂ ਵਿਚਰਨ ਵਾਲੇ ਆਗੂਆਂ ਦੀਆਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟਾਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ “ਤਿਆਰ-ਬਰ-ਤਿਆਰ” ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ‌ ਮੀਤ ਹੇਅਰ ਨੇ ਵੀ ਸਥਾਨਕ ਸਮਾਗਮਾਂ ਵਿੱਚ ਆਪਣੀ ਹਾਜ਼ਰੀ ‘ਚ ਵਾਧਾ ਕੀਤਾ ਹੈ। ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਜਾਰੀ ਕੀਤੀਆਂ ਗਰਾਂਟਾਂ ਦੇ ਚੈੱਕ ਖ਼ੁਦ ਮੰਤਰੀ ਜੀ ਵੱਲੋਂ ਹੀ ਦਿੱਤੇ ਜਾ ਰਹੇ ਹਨ, ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਗਲੀਆਂ ਨੂੰ ਇੰਟਰਲੌਕ ਟਾਈਲਾਂ ਨਾਲ ਪੱਕੀਆਂ ਕਰਨ ਦਾ ਨੀਂਹ ਪੱਥਰ ਵੀ ਖ਼ੁਦ ਮੰਤਰੀ ਜੀ ਹੀ ਰੱਖ ਰਹੇ ਹਨ। ਮੀਤ ਹੇਅਰ ਦੀ ਟੀਮ ਵੱਲੋਂ ਮੰਤਰੀ ਦੇ ਚਿਹਰੇ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ, ਜਿਸ ਨੂੰ ਚੋਣਾਂ ਦੀਆਂ ਤਿਆਰੀਆਂ ਦੇ ਪਰਿਪੇਖ ਵਜੋਂ ਵੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਜੇਤੂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰੇ ਜਾਣ ਦੇ ਐਲਾਨ ਤੋਂ ਬਾਅਦ ਵੀ ਉਮੀਦਵਾਰ ਦਾ ਗੁਣਾ ਮੀਤ ਹੇਅਰ ‘ਤੇ ਹੀ ਜ਼ਿਆਦਾ ਢੁਕਦਾ ਹੈ। ਜੇਕਰ ਵਿਰੋਧੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਿਮਰਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ, ਦਲਵੀਰ ਸਿੰਘ ਗੋਲਡੀ, ਬੀਬੀ ਰਾਜਿੰਦਰ ਕੌਰ ਭੱਠਲ, ਕਾਲਾ ਢਿੱਲੋਂ (ਸਾਰੇ ਚਰਚਾ ਅਨੁਸਾਰ) ਦੇ ਮੁਕਾਬਲੇ ਮੀਤ ਹੇਅਰ ਕਮਜ਼ੋਰ ਉਮੀਦਵਾਰ ਨਹੀਂ ਹੈ। ਦੂਜੇ ਪਾਸੇ ਇਹ ਵੀ ਸਪੱਸ਼ਟ ਹੈ ਕਿ ਆਪਣਾ ਜੱਦੀ ਹਲਕਾ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਕੋਈ ਰਿਸਕ ਮੁੱਲ ਨਹੀਂ ਲੈਣਾ ਚਾਹੁਣਗੇ ਕਿਉਂਕਿ ਜਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਹੀ ਸਿਆਸੀ ਫਜ਼ੀਹਤ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਸੰਗਰੂਰ ਸੀਟ ਤੋਂ ਉਮੀਦਵਾਰ ਦਾ ਫੈਸਲਾ ਕਰਦੇ ਸਮੇਂ ਜੇਤੂ ਚਿਹਰੇ ਦੇ ਸਿਆਸੀ ਸਿਧਾਂਤ ਨੂੰ ਮੁੱਖ ਮੰਤਰੀ ਬਾਕੇ ਸਾਰੀਆਂ ਗੱਲਾਂ ਨਾਲੋਂ ਪਹਿਲਾਂ ਰੱਖਣਗੇ ਕਿਉਂਕਿ ਇਹ ਸਪੱਸ਼ਟ ਹੈ ਕਿ ਜੇਕਰ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਲਈ ਕੋਈ ਉੱਨੀ-ਇੱਕੀ ਹੋ ਜਾਂਦੀ ਹੈ ਤਾਂ ਬਾਕੀ ਸਾਰਾ ਪੰਜਾਬ ਜਿੱਤਣ ਤੋਂ ਬਾਅਦ ਵੀ ਮੁੱਖ ਮੰਤਰੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਕਿਤੇ-ਕਿਤੇ, ਵਿੱਚ-ਵਿਚਾਲੇ ਚਰਚਾ ਇਹ ਵੀ ਸੁਣਨ ਨੂੰ ਮਿਲਦੀ ਹੈ ਕਿ ਮੁੱਖ ਮੰਤਰੀ ਖ਼ੁਦ ਸੰਗਰੂਰ ਸੀਟ ਤੋਂ ਕਿਸੇ ਸੈਲੀਬ੍ਰਿਟੀ ਨੂੰ ਮੈਦਾਨ ਵਿੱਚ ਉਤਾਰਨ ਦੇ ਚਾਹਵਾਨ ਹਨ। ਇਹਨਾਂ ਚਰਚਾਵਾਂ ਦੇ ਦੌਰਾਨ ਮੀਤ ਹੇਅਰ ਦੀ ਵਧੀ ਹੋਈ ਸਰਗਰਮੀ ਅਤੇ ਉਹਨਾਂ ਦੀ ਟੀਮ ਦੇ ਭਾਵਪੂਰਤ ਸੁਨੇਹੇ ਇਹ ਸੰਕੇਤ ਦੇ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਸੰਗਰੂਰ ਹਲਕੇ ਤੋਂ ਕਿਸੇ ਸੈਲੀਬ੍ਰਿਟੀ ਦੀ ਚੋਣ ਨਹੀਂ ਕਰੇਗੀ ਤਾਂ ਸੰਭਵ ਹੈ ਕਿ ਪਾਰਟੀ ਮੀਤ ਹੇਅਰ ‘ਤੇ ਦਾਅ ਖੇਡਣਾ ਚਾਹੇਗੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

05/05/2026
Load More
Tags: #barnalanews#malwanews #meethayer #loksabhaelection#punjabnews
Previous Post

ਬਰਗਾੜੀ ਬੇਅਦਬੀ ਕੇਸ : ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਵੱਡੀ ਰਾਹਤ, ਕਾਰਵਾਈ ‘ਤੇ ਰੋਕ

Next Post

ਸਭ ਫੜੇ ਜਾਣਗੇ : ਸਰਕਾਰੀ ਗਰਾਂਟ ‘ਚ ਘਪਲਾ ਕਰਨ ਵਾਲਾ ਸਰਪੰਚ, ਪੰਚਾਇਤ ਸਕੱਤਰ ਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਦੇ ਅੜਿੱਕੇ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
Load More
Next Post
ਸਭ ਫੜੇ ਜਾਣਗੇ : ਸਰਕਾਰੀ ਗਰਾਂਟ ‘ਚ ਘਪਲਾ ਕਰਨ ਵਾਲਾ ਸਰਪੰਚ, ਪੰਚਾਇਤ ਸਕੱਤਰ ਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਦੇ ਅੜਿੱਕੇ

ਸਭ ਫੜੇ ਜਾਣਗੇ : ਸਰਕਾਰੀ ਗਰਾਂਟ 'ਚ ਘਪਲਾ ਕਰਨ ਵਾਲਾ ਸਰਪੰਚ, ਪੰਚਾਇਤ ਸਕੱਤਰ ਤੇ ਇੱਕ ਹੋਰ ਵਿਅਕਤੀ ਵਿਜੀਲੈਂਸ ਦੇ ਅੜਿੱਕੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend