Gee 98News

ਬਰਨਾਲਾ, 13 ਮਾਰਚ (ਨਿਰਮਲ ਸਿੰਘ ਪੰਡੋਰੀ)- ਐੱਸ ਡੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਰਾਜਨੀਤੀ ਸ਼ਾਸਤਰ ਅਤੇ ਜਰਨਲਿਜ਼ਮ ਵਿਭਾਗ ਦੇ 43 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਅੰਤਿਮ ਦਿਨ ਦੀ ਕਾਰਵਾਈ ਵੇਖੀ। ਉਹਨਾਂ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਮੈਂਬਰਾਂ ਵੱਲੋਂ ‘ਸਿਫ਼ਰ ਕਾਲ’ ਦੌਰਾਨ ਸੂਬੇ ਦੇ ਵੱਖ-ਵੱਖ ਮੁੱਦਿਆਂ ’ਤੇ ਹੋਈ ਚਰਚਾ ਦਾ ਖੂਬ ਆਨੰਦ ਲਿਆ। ਉਹਨਾਂ ਵਿਧਾਨਪਾਲਿਕਾ ਦੀਆਂ ਵੱਖ-ਵੱਖ ਕਾਰਵਾਈਆਂ ਦੀ ਜਾਣਕਾਰੀ ਵੀ ਹਾਸਿਲ ਕੀਤੀ। ਇਸ ਮਗਰੋਂ ਵਿਦਿਆਰਥੀਆਂ ਨੂੰ ‘ਲਿਵਿੰਗ ਇੰਡੀਆ’ ਟੀਵੀ ਚੈਨਲ ਦੇ ਸਟੂਡੀਓ ਦਾ ਵੀ ਦੌਰਾ ਕਰਵਾਇਆ ਗਿਆ। ਚੈਨਲ ਦੇ ਡਿਪਟੀ ਨਿਊਜ਼ ਐਡੀਟਰ ਕੁਲਵਿੰਦਰ ਸਿੰਘ ਨੇ ਖ਼ਬਰਾਂ ਦੇ ਪ੍ਰਸਾਰਣ ਦੇ ਵੱਖ-ਵੱਖ ਪੜ੍ਹਾਅ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਪੰਜਾਬ ਯੂਨੀਵਰਸਿਟੀ ਦਾ ਦੌਰਾ ਵੀ ਕਰਾਇਆ ਗਿਆ। ਇਸ ਵਿੱਦਿਅਕ ਟੂਰ ਦੀ ਅਗਵਾਈ ਪ੍ਰੋ. ਸ਼ੋਇਬ ਜ਼ਫ਼ਰ, ਪ੍ਰੋ. ਗੁਰਪ੍ਰਵੇਸ਼ ਸਿੰਘ, ਪ੍ਰੋ. ਲਖਵੀਰ ਸਿੰਘ ਚੀਮਾ, ਪ੍ਰੋ. ਅਮਨਦੀਪ ਕੌਰ ਅਤੇ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਕੀਤੀ।
ਫੋਟੋ ਕੈਪਸ਼ਨ: ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਗਰੁੱਪ ਤਸਵੀਰ ਕਰਵਾਉਂਦੇ ਹੋਏ ਐੱਸ ਡੀ ਕਾਲਜ ਬਰਨਾਲਾ ਦੇ ਵਿਦਿਆਰਥੀ।

Leave a Reply

Your email address will not be published. Required fields are marked *

error: Content is protected !!