ਬਰਨਾਲਾ,04 ਸਤੰਬਰ (ਨਿਰਮਲ ਸਿੰਘ ਪੰਡੋਰੀ) : ਨਾਮਵਰ ਭਾਈ ਨੂਰਾ ਮਾਹੀ ਕਲੱਬ, ਰਾਏਕੋਟ ਵੱਲੋਂ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ ਵੱਖ-ਵੱਖ ਪਿੰਡਾਂ ਅੰਦਰ ਗੁਰਮਤਿ ਸਮਾਗਮ,ਕਥਾ ਤੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਅਤੇ ਸੰਗਤਾਂ ਨੂੰ ਧਾਰਮਿਕ ਸਾਹਿਤ ਵੰਡਣ ਦੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ। ਇਨਾ ਸਮਾਗਮਾਂ ਦਾ ਮਨੋਰਥ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਇਸ ਲੜੀ ਤਹਿਤ ਇਤਿਹਾਸਕ ਪਿੰਡ ਹੇਰਾਂ (ਰਾਏਕੋਟ) ਵਿਖੇ ਕਥਾ ਤੇ ਕੀਰਤਨ ਦਰਬਾਰ 5 ਸਤੰਬਰ,ਦਿਨ ਐਤਵਾਰ ਨੂੰ ਸ਼ਾਮ 5ਵਜੇ ਤੋਂ 8 ਵਜੇ ਤੱਕ ਗੁਰਦੁਆਰਾ ਰਵਿਦਾਸ ਭਗਤ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਈਸ਼ਵਰ ਸਿੰਘ,ਭਾਈ ਪਰਮਿੰਦਰ ਸਿੰਘ ਲੁਧਿਆਣਾ ਵਾਲੇ ਅਤੇ ਭਾਈ ਸੁਖਵਿੰਦਰ ਸਿੰਘ ਗੋਂਦਵਾਲ,ਸਾਬਰ ਅਲੀ, ਯੂਸਫ਼ ਅਲੀ ਬਰਮੀ ਅਤੇ ਬੀਬੀ ਗੁਰਸਿਮਰਨ ਕੌਰ ਖਾਲਸਾ,ਬੀਬੀ ਕਾਇਨਾਤ ਕਲੇਟ ਦੇ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਜਦ ਕਿ ਉੱਘੇ ਕਥਾ ਵਾਚਕ ਭਾਈ ਦਰਸ਼ਨ ਸਿੰਘ ਲੰਮਾ ਜੱਟਪੁਰਾ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇ। ਕਲੱਬ ਦੇ ਬਾਨੀ ਪ੍ਰਧਾਨ ਡਾ.ਕਰਵਿੰਦਰ ਸਿੰਘ ਯੁ.ਕੇ(ਰਾਏਕੋਟ ਵਾਲੇ)ਨੇ ਕਲੱਬ ਵੱਲੋਂ ਕਰਵਾਏ ਜਾ ਰਹੇ ਇਨਾਂ ਧਾਰਮਿਕ ਸਮਾਗਮਾਂ ‘ਚ ਸੰਗਤਾਂ ਨੂੰ ਭਰਵੀਂ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।