Skip to main content

Gee 98News

ਬਿਹਾਰ ਦੇ ਵਿਧਾਇਕ ਹੋ ਗਏ ਮਾਡਰਨ,ਨਿੱਕਰ-ਬੁਨੈਣ ’ਚ ਕਰਦੇ ਨੇ ਸਫ਼ਰ ..!

ਚੰਡੀਗੜ, 04 ਸਤੰਬਰ (ਜੀ98 ਨਿਊਜ਼) : ਬਿਹਾਰ ਨੂੰ ਕੁਝ ਸਾਲ ਪਹਿਲਾਂ ਤੱਕ ਪਛੜਿਆ ਰਾਜ ਮੰਨਿਆ ਜਾਂਦਾ ਰਿਹਾ ਹੈ ਪ੍ਰੰਤੂ ਸਮੇਂ ਦੇ ਨਾਲ-ਨਾਲ ਬਿਹਾਰ ਮਾਡਰਨ ਹੁੰਦਾ ਜਾ ਰਿਹਾ ਹੈ। ਬਿਹਾਰ ਨੇ ਹੋਰ ਖੇਤਰਾਂ ਵਿੱਚ ਤਰੱਕੀ ਕੀਤੀ ਹੋਵੇ ਜਾਂ ਨਾ, ਪ੍ਰੰਤੂ ਬਿਹਾਰ ਦੇ ਵਿਧਾਇਕਾਂ ਦਾ ਡਰੈਸ ਕੋਡ ਬਿਹਾਰ ਦੀ ਆਧੁਨਿਕਤਾ ਦੀ ਉਦਾਹਰਨ ਦੇ ਰਿਹਾ ਹੈ। ਬਿਹਾਰ ਦੇ ਵਿਧਾਇਕ ਹੁਣ ਰੇਲ ਗੱਡੀਆਂ ’ਚ ਨਿੱਕਰ ਤੇ ਬੁਨੈਣ ਪਾ ਕੇ ਸਫ਼ਰ ਕਰਦੇ ਦਿਖਾਈ ਦੇ ਰਹੇ ਹਨ। ਅਜਿਹੀ ਇੱਕ ਵੀਡੀਓ ਬਿਹਾਰ ਦੀ ਸੱਤਾਧਾਰੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਵਿਧਾਇਕ ਗੋਪਾਲ ਮੰਡਲ ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੋਪਾਲ ਮੰਡਲ ਇੱਕ ਰੇਲ ਗੱਡੀ ਵਿੱਚ ਸਵਾਰ ਹਨ, ਉਨਾਂ ਨੇ ਸਿਰਫ਼ ਨਿਕਰ ਬੁਨੈਣ ਪਾਈ ਹੋਈ ਹੈ ਅਤੇ ਉਹ ਹੋਰ ਮੁਸਾਫ਼ਰਾਂ ਨਾਲ ਤਕਰਾਰਬਾਜ਼ੀ ਕਰ ਰਹੇ ਹਨ। ਜਦੋਂ ਡੱਬੇ ਵਿੱਚ ਹੋਰ ਮੁਸਾਫ਼ਰਾਂ ਨੇ ਵਿਧਾਇਕ ਦੇ ਪਹਿਰਾਵੇ ’ਤੇ ਇਤਰਾਜ਼ ਕੀਤਾ ਤਾਂ ਵਿਧਾਇਕ ਨੇ ਕਿਹਾ ਕਿ ‘‘ਮੇਰੇ ਪੇਟ ’ਚ ਮਰੋੜ ਉੱਠਿਆ ਸੀ, ਮੈਂ ਪਾਖ਼ਾਨੇ ਜਾਣਾ ਸੀ ਤਾਂ ਕਰਕੇ ਕੁੜਤਾ-ਪਜ਼ਾਮਾ ਲਾਹ ਦਿੱਤਾ’’। ਦੂਜੇ ਪਾਸੇ ਲੋਕ ਜਨ ਸਕਤੀ ਪਾਰਟੀ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਟਿੱਪਣੀ ਕੀਤੀ ਕਿ ਅਜਿਹੀਆਂ ਬੇਤੁਕੀਆਂ ਗੱਲਾਂ ਕਰਕੇ ਬਿਹਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ।

error: Content is protected !!