Gee 98News

ਟਕਸਾਲੀਓ‌ ! ਤੁਸੀਂ ਦਰੀਆਂ ਵਿਛਾਓ ਭਾਈ…ਜਲੰਧਰ ਜ਼ਿਮਨੀ ਚੋਣ ‘ਚ ਦਲ ਬਦਲੂਆਂ ਦੀ ਚੜਾਈ

ਚੰਡੀਗੜ੍ਹ,17 ਜੂਨ, Gee98 news service
-ਵਿਧਾਨ ਸਭਾ ਹਲਕਾ ਜਲੰਧਰ ਵੈਸਟ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਪ ਨੇ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ ਅਤੇ ਭਾਜਪਾ ਨੇ ਸੀਤਲ ਅੰਗੂਰਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ‌ਦਿਲਚਸਪ ਹੈ ਕਿ ਮਹਿੰਦਰ ਭਗਤ ਭਾਜਪਾ ਛੱਡ ਕੇ ਆਪ ‘ਚ ਸ਼ਾਮਿਲ ਹੋਏ ਹਨ ਅਤੇ ਸੀਤਲ ਆਪ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਏ ਹਨ। ਜਲੰਧਰ ਵੈਸਟ ਦੀ ਇਸ ਜ਼ਿਮਨੀ ਚੋਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਟਕਸਾਲੀ ਆਗੂਆਂ ਨੂੰ ਛੱਡ ਕੇ ਇੱਕ ਵਾਰ ਫੇਰ ਦਲ ਬਦਲੂਆਂ ਉੱਪਰ ਹੀ ਭਰੋਸਾ ਪ੍ਰਗਟ ਕੀਤਾ ਹੈ। ਹੁਣ ਨਜ਼ਰਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਟਿਕੀਆਂ ਹੋਈਆਂ ਹਨ। ‌ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪਾਰਟੀਆਂ ਆਪਣੇ ਪੱਕੇ ਵਰਕਰਾਂ ਨੂੰ ਹੀ ਟਿਕਟ ਦੇਣਗੀਆਂ। ‌ਜਲੰਧਰ ਵੈਸਟ ਦੀ ਜਿਮਨੀ ਚੋਣ ਲਈ ਜੇਕਰ ਕਾਂਗਰਸ ਉਮੀਦਵਾਰ ਦੀ ਚੋਣ ਵਿੱਚ ਤੀਰ ਨਿਸ਼ਾਨੇ ‘ਤੇ ਮਾਰ ਗਈ ਤਾਂ ਜਲੰਧਰ ਦੀ ਇਹ ਜਿਮਨੀ ਚੋਣ ਸੱਤਾਧਾਰੀ ਪਾਰਟੀ ਲਈ ਸੌਖੀ ਨਹੀਂ ਹੋਵੇਗੀ।

error: Content is protected !!