Gee 98News

ਜਲੰਧਰ ਜ਼ਿਮਨੀ ਚੋਣ ‘ਚ ਵੱਡਾ ਸਿਆਸੀ ਧਮਾਕਾ…ਅਕਾਲੀ ਉਮੀਦਵਾਰ ਸੁਰਜੀਤ ਕੌਰ AAP ‘ਚ ਸ਼ਾਮਿਲ

ਚੰਡੀਗੜ੍ਹ, 2 ਜੁਲਾਈ, Gee98 news service
-ਜਲੰਧਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੱਗੋਂ ਤੇਰ੍ਹਵੀਂ ਹੋ ਗਈ। ਜਲੰਧਰ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਆਮ ਆਦਮੀ ਪਾਰਟੀ ‘ਚ ਸਮੂਲੀਅਤ ਕਰ ਲਈ ਹੈ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਸੀ ਪ੍ਰੰਤੂ ਸੁਰਜੀਤ ਕੌਰ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੀ ਸੀ। ‌ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜਲੰਧਰ ਰਿਹਾਇਸ਼ ‘ਤੇ ਬੀਬੀ ਸੁਰਜੀਤ ਕੌਰ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ। ‌ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ “ਮੈਂ ਭੈਣ ਜੀ ਨੂੰ ਸਰਕਾਰ ਵਿੱਚ ਚੰਗੀ ਜਿੰਮੇਵਾਰੀ ਦੇਵਾਂਗਾ, ਜਿਸ ਪੱਧਰ ‘ਤੇ ਵੀ ਹੋਵੇਗਾ ਅਸੀਂ ਸਰਕਾਰ ‘ਚ ਸੁਰਜੀਤ ਕੌਰ ਨੂੰ ਜਗ੍ਹਾ ਦੇਵਾਂਗੇ”।

error: Content is protected !!