Gee 98News

ਜੇ ਤੁਸੀਂ 6 ਜੁਲਾਈ ਨੂੰ ਲੁਧਿਆਣਾ ਜਾ ਰਹੇ ਹੋ..ਤਾਂ ਸੋਚ ਕੇ ਜਾਇਓ, ਲੁਧਿਆਣਾ ਬੰਦ ਰਹੇਗਾ

ਚੰਡੀਗੜ੍ਹ,5 ਜੁਲਾਈ, Gee98 news service
-ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਪਰ ਹੋਏ ਜਾਨ ਲੇਵਾ ਹਮਲੇ ਤੋਂ ਬਾਅਦ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ 6 ਜੁਲਾਈ ਨੂੰ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਹੈ। ਹਿੰਦੂ ਜਥੇਬੰਦੀਆਂ ਵੱਲੋਂ 6 ਜੁਲਾਈ ਨੂੰ ਸਵੇਰ ਤੋਂ ਸ਼ਾਮ ਤੱਕ ਲੁਧਿਆਣਾ ਮੁਕੰਮਲ ਬੰਦ ਕਰਵਾਇਆ ਜਾਵੇਗਾ। ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਹਿੰਦੂ ਆਗੂ ਰਜੀਵ ਟੰਡਨ ਨੇ ਕਿਹਾ ਕਿ ਸੰਦੀਪ ਥਾਪਰ ਉੱਪਰ ਹੋਏ ਹਮਲੇ ਦੇ ਕਾਰਨ ਲੁਧਿਆਣਾ ਵਾਸੀਆਂ ‘ਚ ਡਾਹਢਾ ਰੋਸ ਹੈ। ਉਹਨਾਂ ਕਿਹਾ ਕਿ ਲੁਧਿਆਣੇ ‘ਚ ਗੁੰਡਾਗਰਦੀ ਸ਼ਰੇਆਮ ਵੱਧ ਰਹੀ ਹੈ। ਪ੍ਰਸ਼ਾਸਨ ਹੱਥ ‘ਤੇ ਹੱਥ ਧਰੀ ਬੈਠਾ ਹੈ। ‌ ਉਹਨਾਂ ਦੱਸਿਆ ਕਿ ਉਹ ਕੱਲ ਇੱਕ ਵਿਸ਼ਾਲ ਇਕੱਠ ਦੇ ਨਾਲ ਸ਼ਹਿਰ ਵਿੱਚ ਰੋਸ ਮਾਰਚ ਕਰਨਗੇ ਅਤੇ ਲੁਧਿਆਣਾ ਬੰਦ ਕਰਵਾਉਣਗੇ ਅਤੇ ਸਾਰਾ ਦਿਨ ਲੁਧਿਆਣਾ ਬੰਦ ਰੱਖਿਆ ਜਾਵੇਗਾ। ‌ ਉਹਨਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਪੁਲਿਸ ਨੇ ਜਲਦੀ ਕਾਬੂ ਨਾ ਕੀਤਾ ਤਾਂ ਇਸ ਤੋਂ ਵੀ ਸਖਤ ਐਕਸ਼ਨ ਕੀਤੇ ਜਾਣਗੇ ਹਿੰਦੂ ਆਗੂ ਰਜੀਵ ਟੰਡਨ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਸਮੁੱਚੇ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਜਾਵੇਗਾ।

error: Content is protected !!