Skip to main content

Gee 98News

ਟੋਆ ਕਿਸੇ ਹੋਰ ਲਈ ਪੁੱਟਿਆ ਸੀ…ਵਿੱਚ ਆਪ ਡਿੱਗ ਪਿਆ, ਡੇਢ ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਚੁੱਕ ਲਿਆ ਵਿਜੀਲੈਂਸ ਨੇ…!

ਬਰਨਾਲਾ,15 ਜੁਲਾਈ, (ਨਿਰਮਲ ਸਿੰਘ ਪੰਡੋਰੀ)-
-ਅਕਸਰ ਸਰਕਾਰੀ ਮੁਲਾਜ਼ਮ ਕਿਸੇ ਪ੍ਰਾਈਵੇਟ ਵਿਅਕਤੀ ਤੋਂ ਕੰਮ ਦੇ ਬਦਲੇ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਜਾਂਦੇ ਹਨ ਪਰੰਤੂ ਰਿਸ਼ਵਤਖੋਰੀ ਦੇ ਇਕ ਮਾਮਲੇ ਵਿੱਚ ਸਰਕਾਰੀ ਮੁਲਾਜ਼ਮ ਤੋਂ ਰਿਸ਼ਵਤ ਲੈਣ ਵਾਲੇ ਪ੍ਰਾਈਵੇਟ ਵਿਅਕਤੀ ਨੂੰ ਬਰਨਾਲਾ ਦੀ ਵਿਜੀਲੈਂਸ ਯੂਨਿਟ ਨੇ ਕਾਬੂ ਕੀਤਾ। ‌ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਰੰਗੇ ਹੱਥੀਂ ਫੜੇ ਗਏ ਪਰਵੀਨ ਕੁਮਾਰ ਵਾਸੀ ਭਦੌੜ ਨੇ ਪਹਿਲਾਂ ਅਦਾਲਤੀ ਮੁਲਾਜ਼ਮ ਮਹਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਪੋਰਟਲ ‘ਤੇ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਪ੍ਰੰਤੂ ਉਸ ਤੋਂ ਬਾਅਦ ਪ੍ਰਵੀਨ ਕੁਮਾਰ ਖੁਦ ਮਹਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਤੋਂ ਬਚਾਉਣ ਦੇ ਨਾਮ ‘ਤੇ ਬਲੈਕਮੇਲ ਕਰਨ ਲੱਗਿਆ ਅਤੇ ਉਸ ਤੋਂ ਢਾਈ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਕਾਨੂੰਨੀ ਕਾਰਵਾਈ ਤੋਂ ਬਚਾਉਣ ਦੇ ਇਸ ਮਾਮਲੇ ਵਿੱਚ ਪ੍ਰਵੀਨ ਕੁਮਾਰ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਗੱਜੂ ਰਾਮ ਵਾਸੀ ਭੱਦਲਵੱਢ ਵੀ ਸ਼ਾਮਿਲ ਸੀ। ਅਦਾਲਤ ਦੇ ਮੁਲਾਜ਼ਮ ਮਹਿੰਦਰ ਸਿੰਘ ਨੇ ਉਕਤ ਪ੍ਰਵੀਨ ਕੁਮਾਰ ਦੇ ਨਾਲ ਡੇਢ ਲੱਖ ਰੁਪਏ ਵਿੱਚ। ਸੌਦਾ ਤੈਅ ਕਰਕੇ ਇਸਦੀ ਜਾਣਕਾਰੀ ਵਿਜੀਲੈਂਸ ਨੂੰ ਦਿੱਤੀ ਅਤੇ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਪਰਵੀਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਡੇਢ ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਜਦਕਿ ਉਸਦਾ ਸਾਥੀ ਗੱਜੂ ਰਾਮ ਮੌਕਾ ਬਚਾ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਦੋਸ਼ੀ ਤੋਂ ਹੋਰ ਪੁੱਛਕਿਛ ਕੀਤੀ ਜਾਵੇਗੀ ਅਤੇ ਫਰਾਰ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!