Gee 98News

CBI ਦੀ ਜਾਂਚ ਟੀਮ ਪੰਜਾਬ ਦੇ ਪੁਲਿਸ ਥਾਣੇ ‘ਚ ਪੁੱਜੀ…7 ਸਾਲ ਪਹਿਲਾਂ ਥਾਣੇ ‘ਚ ਲੜਕੀ ਦੀ ਮੌਤ ਦਾ ਮਾਮਲਾ

ਚੰਡੀਗੜ੍ਹ,19 ਜੁਲਾਈ, Gee98 news service
-ਕਰੀਬ 7 ਸਾਲ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਦੁੱਗਰੀ ਵਿੱਚ ਇੱਕ ਲੜਕੀ ਦੀ ਸੱਕੀ ਹਾਲਾਤਾਂ ਵਿੱਚ ਹੋਈ ਮੌਤ ਦੀ ਜਾਂਚ ਦੇ ਮੁਆਵਲੇ ‘ਚ CBI ਦੀ ਟੀਮ ਥਾਣੇ ਪੁੱਜੀ। ਜਾਣਕਾਰੀ ਮੁਤਾਬਕ CBI ਦੀ ਟੀਮ ਥਾਣੇ ਦੇ ਅੰਦਰ ਦਾ ਸਾਰਾ ਸੀਨ ਰੀਕ੍ਰਿਏਟ ਕਰਕੇ ਮਾਮਲੇ ਦੀਆਂ ਪਰਤਾਂ ਖੋਲ੍ਹ ਰਹੀ ਹੈ। 4 ਅਗਸਤ 2017 ਨੂੰ ਦੁੱਗਰੀ ਥਾਣੇ ਦੀ ਪੁਲਿਸ ਨੇ ਮੁਕੁਲ ਗਰਗ ਅਤੇ ਉਸ ਦੀ ਮੰਗੇਤਰ ਰਮਨਦੀਪ ਕੌਰ ਨੂੰ ਧੋਖਾਧੜੀ ਦੇ ਕੇਸ ਵਿੱਚ ਹਿਰਾਸਤ ਵਿੱਚ ਲਿਆ ਸੀ। ਰਮਨਦੀਪ ਦੀ 5 ਅਗਸਤ ਦੀ ਸਵੇਰ ਨੂੰ ਥਾਣੇ ‘ਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਪੁਲਿਸ ਨੇ ਬਾਅਦ ਵਿੱਚ ਦੱਸਿਆ ਕਿ ਰਮਨਦੀਪ ਨੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸਾਲ 2018 ‘ਚ ਮੁਕੁਲ ਨੇ ਜ਼ਿਲ੍ਹਾ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਮ੍ਰਿਤਕ ਲੜਕੀ ਦੇ ਮੰਗੇਤਰ ਮੁਕੁਲ ਗਰਗ ਦੀ ਸ਼ਿਕਾਇਤ ‘ਤੇ ਤਤਕਾਲੀ SHO ਦਲਬੀਰ ਸਿੰਘ, ਇੱਕ ਮਹਿਲਾ ਕਾਂਸਟੇਬਲ ਅਤੇ ਇੱਕ ਹੋਰ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।ਇਸ ਮਾਮਲੇ ‘ਚ ਮ੍ਰਿਤਕ ਦੇ ਮੰਗੇਤਰ ਮੁਕੁਲ ਗਰਗ ਨੇ ਲੁਧਿਆਣਾ ਪੁਲਿਸ ਦੀ ਕਾਰਵਾਈ ‘ਤੇ ਸ਼ੱਕ ਪ੍ਰਗਟ ਕਰਦਿਆਂ ਮਾਣਯੋਗ ਹਾਈਕੋਰਟ ਨੂੰ ਇਨਸਾਫ਼ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਸਾਰੀ ਜਾਂਚ CBI ਨੂੰ ਸੌਂਪ ਦਿੱਤੀ ਗਈ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ CBI ਦੀ ਟੀਮ ਅੱਜ ਸਵੇਰੇ ਲੁਧਿਆਣਾ ਦੇ ਦੁੱਗਰੀ ਥਾਣੇ ਪਹੁੰਚੀ। ਥਾਣੇ ਤੋਂ ਬਾਅਦ ਪੂਰੀ ਟੀਮ ਮੁਕੁਲ ਗਰਗ ਦੇ ਘਰ ਜਾ ਕੇ ਮਾਮਲੇ ਦੀ ਜਾਂਚ ਕਰੇਗੀ।

error: Content is protected !!