-ਮੋਰਚੇ ਵਿੱਚ ਪੁੱਜੇ ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮਕੇ ਕੀਤੀ ਨਾਅਰੇਬਾਜ਼ੀ
ਚੰਡੀਗੜ੍ਹ,21 ਜੁਲਾਈ, Gee98 news service
-ਐਸ.ਸੀ.ਬੀ.ਸੀ. ਮਹਾਂ ਪੰਚਾਇਤ ਪੰਜਾਬ ਵੱਲੋਂ ਪਿਛਲੇ 7 ਮਹੀਨਿਆਂ ਤੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ‘ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਤੇ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਮੋਰਚੇ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਮੋਰਚੇ ਦੇ ਸੀਨੀਅਰ ਆਗੂਆਂ ਨੇ ਭਾਗ ਲਿਆ। ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮੋਰਚੇ ਦੀ 51 ਮੈਂਬਰੀ ਟੀਮ ਨੂੰ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਆਪਣੀ ਲਗਾਈ ਡਿਊਟੀ ਨਿਭਾਉਣੀ ਚਾਹੀਦੀ ਹੈ। ਜੋ ਮੈਂਬਰ ਮੋਰਚੇ ਨੂੰ ਸਮਾਂ ਨਹੀਂ ਦੇ ਸਕਦਾ, ਉਹ ਮੋਰਚੇ ਨੂੰ ਚਲਾਉਣ ਵਿੱਚ ਯੋਗਦਾਨ ਪਾ ਸਕਦਾ ਹੈ, ਕਿਉਂਕਿ ਇਹ ਮੋਰਚਾ ਸਮੂਹ ਐਸ ਸੀ ਬੀ ਸੀ ਭਾਈਚਾਰੇ ਨਾਲ ਹੋ ਰਹੀ ਨਾਇਨਸਾਫੀ ਦੇ ਵਿਰੁੱਧ ਹੈ ਤੇ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਲਗਾਇਆ ਗਿਆ ਹੈ। ਉਨ੍ਹਾਂ ਵੱਖ ਵੱਖ ਸਿਆਸੀ ਪਾਰਟੀਆਂ ਵਿੱਚ ਬੈਠੇ ਆਗੂਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਦੀ ਬੇਹਤਰੀ ਲਈ ਇੱਕ ਮੰਚ ‘ਤੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਜੋ ਆਏ ਦਿਨ ਸਰਕਾਰ, ਧਨਾਢ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹੋ ਰਹੇ ਸਮਾਜ ਅੱਤਿਆਚਾਰਾਂ ਨੂੰ ਠੱਲ ਪਾਈ ਜਾ ਸਕੇ।ਇਸ ਮੌਕੇ ਹਰਨੇਕ ਸਿੰਘ ਮਲੋਆ, ਪ੍ਰਿੰ. ਬਨਵਾਰੀ ਲਾਲ, ਲਖਵੀਰ ਸਿੰਘ ਬੌਬੀ, ਲੰਬੜਦਾਰ ਹਰਚੰਦ ਸਿੰਘ ਜਖਵਾਲੀ, ਵੀਰ ਦਿਲਬਾਗ ਟਾਂਕ, ਰਿਸ਼ੀਰਾਜ ਮਹਾਰ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਤੇ ਐਸ ਸੀ ਬੀ ਸੀ ਸਮਾਜ ਨੂੰ ਮੋਰਚੇ ਤੇ ਆਉਣ ਦੀ ਅਪੀਲ ਕੀਤੀ ਤੇ ਮੋਰਚੇ ਨੂੰ ਤਨ, ਮਨ, ਧਨ ਨਾਲ ਸਾਥ ਦੇਣ ਤੇ ਜ਼ੋਰ ਦਿੱਤਾ। ਮੋਰਚੇ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਸ਼੍ਰੀ ਬ੍ਰਿਜ਼ਪਾਲ ਖੁਰਮੀਆ ਪ੍ਰਧਾਨ ਬਹੁਜਨ ਸਮਾਜ ਪਾਰਟੀ ਚੰਡੀਗੜ੍ਹ, ਐਡਵੋਕੇਟ ਵਿਸ਼ਵਾਸ, ਐਡਵੋਕੇਟ ਵਿਕਰਮ, ਰਾਓ ਸ਼ੰਕਰ, ਵਿਨੋਦ ਦਹੀਆ, ਸੁਖਦੇਵ ਸੋਨੂੰ ਆਦਿ ਅਪਣੀ ਟੀਮ ਸਮੇਤ ਪਹੁੰਚੇ ਤੇ ਉਨ੍ਹਾਂ ਨੇ ਮੋਰਚੇ ਨੂੰ ਪੂਰਨ ਸਮਰਥਨ ਦਾ ਐਲਾਨ ਕੀਤਾ। ਇਸ ਮੀਟਿੰਗ ਵਿੱਚ ਮੋਹਾਲੀ ਪੁਲਿਸ ਦੇ ਸਤਾਏ ਹੋਏ ਪੀੜਤ ਪਰਿਵਾਰ ਵੀ ਪਹੁੰਚੇ। ਉਨ੍ਹਾਂ ਨੇ ਪੁਲਿਸ ਵੱਲੋਂ ਹੋ ਰਹੀ ਧੱਕੇਸ਼ਾਹੀ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਮੋਰਚੇ ਦੇ ਆਗੂਆਂ ਤੇ ਮੈਂਬਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਇਸ ਸਮੇਂ ਆਏ ਸਾਰੇ ਲੋਕਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਜਲਦ ਇਨਸਾਫ਼ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਐਸ ਐਸ ਪੀ ਮੋਹਾਲੀ ਦਾ ਘਿਰਾਓ ਕਰਾਂਗੇ। ਇਸ ਮੌਕੇ ਬਲਵਿੰਦਰ ਸਿੰਘ ਲੰਬੜਦਾਰ, ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਕੜਿਆ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਰਮਜੀਤ ਸਿੰਘ ਆਹਨ ਖੇੜੀ, ਤਰਸੇਮ ਖਾਨ, ਦਿਲਬਰ ਖਾਨ, ਮਨਜੀਤ ਸਿੰਘ ਮੇਵਾ, ਗੁਰਚਰਨ ਸਿੰਘ ਕੁੰਭੜਾ, ਨਿਰਮਲ ਸਿੰਘ, ਸੰਗਮ ਕੁਮਾਰ ਵਾਲਮੀਕਿ, ਮਾ.ਗੁਲਾਬ ਸਿੰਘ, ਰਿਸ਼ੀਰਾਜ ਮਹਾਰ, ਅੰਜੂ ਬਾਲਾ, ਸੁਰਿੰਦਰ ਕੌਰ, ਗੁਰਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਹੋਏ।








