Skip to main content

Gee 98News

ਲੁਧਿਆਣੇ ਤੋਂ ਥੋਕ ‘ਚ ਕੱਪੜਾ ਖਰੀਦ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ….ਹੋ ਰਿਹਾ ਹੈ ਗੋਰਖਧੰਦਾ…!

ਚੰਡੀਗੜ੍ਹ,25 ਜੁਲਾਈ, Gee98 news service
-ਕਿਸੇ ਦੂਜੇ ਰਾਜ ਦੀ ਪੁਲਿਸ ਜੇਕਰ ਪੰਜਾਬ ‘ਚ ਛਾਪੇਮਾਰੀ ਕਰਕੇ ਦੋ ਨੰਬਰ ਦਾ ਧੰਦਾ ਹੋਣ ਦਾ ਪਰਦਾਫਾਸ਼ ਕਰੇ ਤਾਂ ਸਬੰਧਿਤ ਜ਼ਿਲ੍ਹੇ ਦੀ ਪੁਲਿਸ ਅਤੇ ਹੋਰ ਸਬੰਧਿਤ ਵਿਭਾਗਾਂ ਦੀ ਕਾਰਜਗਾਰੀ ‘ਤੇ ਸਵਾਲ ਉੱਠਣੇ ਸੁਭਾਵਿਕ ਹੀ ਹਨ। ਅਜਿਹੇ ਸਵਾਲ ਲੁਧਿਆਣਾ ਪੁਲਿਸ ਅਤੇ ਕੱਪੜੇ ਦੇ ਕਾਰੋਬਾਰ ਨਾਲ ਸੰਬੰਧਿਤ ਵਿਭਾਗਾਂ ‘ਤੇ ਉੱਠ ਰਹੇ। ਬੀਤੇ ਕੱਲ੍ਹ ਰਾਜਸਥਾਨ ਦੇ ਜੋਧਪੁਰ ਦੀ ਪੁਲਿਸ ਨੇ ਲੁਧਿਆਣਾ ਪੁੱਜ ਕੇ ਕੱਪੜੇ ਦੀਆਂ ਨਾਮੀ ਕੰਪਨੀਆਂ ਦੇ ਲੋਗੋ ਲਗਾ ਕੇ ਮਾਰਕੀਟ ‘ਚ ਜਾਅਲੀ ਮਾਲ ਵੇਚਣ ਦਾ ਪਰਦਾਫਾਸ਼ ਕੀਤਾ। ‌ ਜੋਧਪੁਰ ਦੀ ਪੁਲਿਸ ਬੁੱਧਵਾਰ ਸਵੇਰੇ ਹੀ ਲੁਧਿਆਣਾ ਦੀ ਅਕਾਲਗੜ ਮਾਰਕੀਟ, ਗਾਂਧੀ ਨਗਰ ਅਤੇ ਭਾਈ ਮੰਨਾ ਸਿੰਘ ਨਗਰ ਵਿੱਚ ਕੁਝ ਫੈਕਟਰੀਆਂ ‘ਚ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਦਰਅਸਲ ਜੋਧਪੁਰ ਪੁਲਿਸ ਨੇ ਜੋਧਪੁਰ ‘ਚ ਹੀ ਜਾਅਲੀ ਮਾਰਕਾ ਲੱਗੇ ਕੱਪੜੇ ਵੇਚਣ ਵਾਲੇ ਇਕ ਦੁਕਾਨਦਾਰ ਨੂੰ ਗਿ੍ਫ਼ਤਾਰ ਕੀਤਾ ਸੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਕੱਪੜਾ ਲੁਧਿਆਣਾ ਤੋਂ ਆਉਂਦਾ ਹੈ, ਜਿਸਦੇ ਬਾਅਦ ਪੁਲਿਸ ਟੀਮਾਂ ਲੁਧਿਆਣਾ ਦੇ ਭਾਈ ਮੰਨਾ ਸਿੰਘ ਨਗਰ ‘ਚ ਸਥਿਤ ਇਕ ਫ਼ੈਕਟਰੀ ‘ਚ ਪਹੁੰਚੀਆਂ ਜਿੱਥੋਂ ਦੀ ਤਾਰ ਅੱਗੇ ਤੋਂ ਅੱਗੇ ਅਕਾਲਗੜ੍ਹ ਮਾਰਕੀਟ, ਗਾਂਧੀ ਨਗਰ ਤੇ ਭਾਈ ਮੰਨਾ ਸਿੰਘ ਨਗਰ ਚ ਵੀ ਦੁਕਾਨਾਂ ‘ਤੇ ਛਾਪੇਮਾਰੀ ਹੋਣ ਦੀ ਖ਼ਬਰ ਹੈ।ਪੁਲਿਸ ਟੀਮਾਂ ਦੀ ਛਾਪੇਮਾਰੀ ਦੀ ਭਿਣਕ ਪੈਂਦੇ ਹੀ ਕੁੱਝ ਦੁਕਾਨਦਾਰ ਮੌਕਾ ਸੰਭਾਲਦੇ ਹੋਏ ਦੁਕਾਨਾਂ ਬੰਦ ਕਰਕੇ ਰਫ਼ੂ-ਚੱਕਰ ਹੋ ਗਏ।‌ ਇਸ ਛਾਪੇਮਾਰੀ ਨਾਲ ਸ਼ਹਿਰ ‘ਚ ਡੀ-ਕੰਪਨੀ ਦਾ ਮਾਲ ਵੇਚਣ ਵਾਲੇ ਕੱਪੜਾ ਕਾਰੋਬਾਰੀਆਂ ਹੜਕੰਪ ਮੱਚ ਗਿਆ । ਉਥੇ ਹੀ ਦੂਸਰੇ ਰਾਜ ਦੀ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਜਾਅਲੀ ਮਾਰਕਾ ਲੱਗੇ ਕੱਪੜੇ ਦਾ ਕਾਰੋਬਾਰ ਹੋਣ ਨੂੰ ਲੈ ਕੇ ਹੋਈ ਛਾਪੇਮਾਰੀ ਦੇ ਬਾਅਦ ਸ਼ਹਿਰ ਦੀਆਂ ਸਬੰਧਿਤ ਵਿਭਾਗੀ ਟੀਮਾਂ ਦੀ ਕਾਰਜਪ੍ਰਣਾਲੀ ਉਪਰ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਕਿਉਂਕਿ ਅਕਾਲਗੜ੍ਹ, ਗਾਂਧੀ ਨਗਰ, ਭਾਈ ਮੰਨਾ ਸਿੰਘ ਨਗਰ, ਬਾਜਵਾ ਨਗਰ, ਮਾਧੋਪੁਰੀ ਆਦਿ ਇਲਾਕਿਆਂ ‘ਚ ਡੀ-ਕੰਪਨੀ ਦਾ ਮਾਲ ਤਿਆਰ ਹੋਣ ਨੂੰ ਲੈ ਕੇ ਚਰਚਾਵਾਂ ਆਮ ਹੀ ਸੁਣਨ ‘ਚ ਮਿਲ ਜਾਂਦੀਆਂ ਹਨ। ਇਸਦੇ ਬਾਵਜੂਦ ਵੀ ਸਥਾਨਕ ਵਿਭਾਗਾਂ ਦੀ ਇਸ ਮਾਮਲੇ ‘ਚ ਧਾਰੀ ਗਈ ਚੁੱਪੀ ਚਰਚਾਵਾਂ ਕਈ ਸ਼ੰਕੇ ਖੜ੍ਹੇ ਕਰਦੀ ਹੈ ।

error: Content is protected !!