ਚੰਡੀਗੜ੍ਹ,5 ਅਗਸਤ, Gee98 news service
-ਸੋਸ਼ਲ ਮੀਡੀਆ ‘ਤੇ ਇੱਕ ਮਹਿਲਾ ਪੁਲਿਸ ਇੰਸਪੈਕਟਰ ਦੀ ਆਮ ਲੋਕਾਂ ਵੱਲੋਂ ਕੁਟਾਪੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਆਗਰੇ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਥਾਣੇ ਦੀ ਮਹਿਲਾ ਇੰਚਾਰਜ ਆਪਣੇ ਪ੍ਰੇਮੀ ਨਾਲ ਥਾਣੇ ਦੇ ਕੁਆਰਟਰ ‘ਚ ਹੀ ਪ੍ਰੇਮੀ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਨੇ ਇਤਰਾਜ਼ਯੋਗ ਹਾਲਤ ਵਿੱਚ ਰੰਗੇ ਹੱਥੀ ਫੜੀ। ਮੁਜੱਫਰਨਗਰ ਦੇ ਇੱਕ ਥਾਣੇ ਵਿੱਚ ਤਾਇਨਾਤ ਇੰਸਪੈਕਟਰ ਪਵਨ ਕੁਮਾਰ ਆਗਰਾ ਵਿੱਚ ਸਿਟੀ ਜ਼ੋਨ ਦੇ ਰਕਾਬਗੰਜ ਥਾਣੇ ਦੀ ਇੰਚਾਰਜ ਮਹਿਲਾ ਇੰਸਪੈਕਟਰ ਨੂੰ ਮਿਲਣ ਉਸ ਦੇ ਕੁਆਰਟਰ ‘ਚ ਆਇਆ ਸੀ। ਦੋਵਾਂ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਸੰਬੰਧ ਬਣੇ ਹੋਏ ਸਨ ਜਿਸ ਦੀ ਭਿਣਕ ਇੰਸਪੈਕਟਰ ਪਵਨ ਕੁਮਾਰ ਦੀ ਪਤਨੀ ਨੂੰ ਵੀ ਸੀ। ਜਦੋਂ ਐਤਵਾਰ ਇੰਸਪੈਕਟਰ ਆਪਣੀ ਮਹਿਲਾ ਐਸਐਚਓ ਮਿੱਤਰ ਨੂੰ ਉਸਦੇ ਕੁਆਰਟਰ ‘ਚ ਮਿਲਣ ਲਈ ਪੁੱਜਿਆ ਤਾਂ ਇਸ ਦੀ ਭਿਕ ਵੀ ਉਸਦੀ ਪਤਨੀ ਨੂੰ ਲੱਗੀ, ਜਿਥੇ ਇੰਸਪੈਕਟਰ ਪਵਨ ਕੁਮਾਰ ਦੀ ਪਤਨੀ ਆਪਣੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਮੌਕੇ ‘ਤੇ ਥਾਣੇ ਦੇ ਕੁਆਰਟਰ ਪੁੱਜੀ। ਮਹਿਲਾ ਐਸਐਚਓ ਦੇ ਕੁਆਰਟਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਇੰਸਪੈਕਟਰ ਦੀ ਪਤਨੀ ਹੋਰਾਂ ਨੇ ਦਰਵਾਜ਼ਾ ਤੋੜ ਕੇ ਦੋਵੇਂ ਜਣਿਆਂ ਨੂੰ ਬਾਹਰ ਕੱਢਿਆ ਤੇ ਦੋਵਾਂ ਦਾ ਖੂਬ ਕੁਟਾਪਾ ਕੀਤਾ। ਇਸ ਮੌਕੇ ਦੀ ਬਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਿਸ ਫੋਰਸ ਦਾ ਸਿਰ ਨੀਵਾਂ ਕਰਨ ਵਾਲੀ ਇਸ ਘਟਨਾ ਦੀ ਸੂਚਨਾ ਜਦ ਉਚ ਅਧਿਕਾਰੀਆਂ ਨੂੰ ਮਿਲੀ ਤਾਂ ਤੁਰੰਤ ਦੋਵੇਂ ਜਣਿਆਂ ‘ਤੇ ਸਖ਼ਤ ਕਾਰਵਾਈ ਕੀਤੀ ਗਈ। ਸੂਚਨਾ ਮਿਲਣ ‘ਤੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ। ਪੁਲਿਸ ਨੇ ਪ੍ਰੇਮੀ ਇੰਸਪੈਕਟਰ ਦੀ ਪਤਨੀ ਅਤੇ ਉਸ ਦੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਡੀਸੀਪੀ ਸਿਟੀ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਜੇ. ਰਵਿੰਦਰ ਗੌੜ ਦੇ ਹੁਕਮਾਂ ‘ਤੇ ਮਹਿਲਾ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਲ ਹੀ ਇੰਸਪੈਕਟਰ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਦਾ ਥਾਣੇ ‘ਚ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਨਾਂ ਦੇ ਸਾਹਮਣੇ ਆਮ ਲੋਕਾਂ ਨੇ ਐਸਐਚਓ ਨੂੰ ਕੁੱਟਿਆ। ਇਸ ਦੇ ਨਾਲ ਹੀ ਪ੍ਰੇਮੀ ਇੰਸਪੈਕਟਰ ਪਵਨ ਕੁਮਾਰ ਖਿਲਾਫ ਰਿਪੋਰਟ ਬਣਾ ਕੇ ਮੁਜ਼ੱਫਰਨਗਰ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।
