Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਦੇ ਸੇਖਾ ਚੌਂਕ ਦੀਆਂ ਟ੍ਰੈਫਿਕ ਲਾਈਟਾਂ ਨੇ ਇਸ਼ਾਰੇ ਸ਼ੁਰੂ ਨਹੀਂ ਕੀਤੇ…ਤੇ ਲੀਡਰ ਪਹਿਲਾਂ ਹੀ ਮਿਹਣੋ ਮਿਹਣੀ ਹੋਈ ਜਾਂਦੇ ਨੇ….!

Nirmal Pandori by Nirmal Pandori
08/05/2024
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦੇ ਸੇਖਾ ਚੌਂਕ ਦੀਆਂ ਟ੍ਰੈਫਿਕ ਲਾਈਟਾਂ ਨੇ ਇਸ਼ਾਰੇ ਸ਼ੁਰੂ ਨਹੀਂ ਕੀਤੇ…ਤੇ ਲੀਡਰ ਪਹਿਲਾਂ ਹੀ ਮਿਹਣੋ ਮਿਹਣੀ ਹੋਈ ਜਾਂਦੇ ਨੇ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਜਠਾਣੀਆਂ-ਦਰਾਣੀਆਂ ਵਾਂਗੂੰ ਕੀਤੇ ਜਾ ਰਹੇ ਨੇ ਦਾਅਵੇ

ਬਰਨਾਲਾ,5 ਅਗਸਤ ( ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਦੇ ਸੇਖਾਂ ਚੌਂਕ ‘ਚ ਲੱਗੀਆਂ ਟਰੈਫਿਕ ਲਾਈਟਾਂ ਚਾਲੂ ਹੋਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਹ ਲਾਈਟਾਂ ਲਗਵਾਉਣ ਦਾ ਸਿਹਰਾ ਲੈਣ ਲਈ ਸੱਤਾਧਾਰੀ ਅਤੇ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਵਿੱਚ ਇੱਕ ਤਰ੍ਹਾਂ ਦੀ ਹੋੜ ਲੱਗੀ ਹੋਈ ਹੈ। ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਸੇਖਾ ਚੌਂਕ ‘ਚ ਟਰੈਫਿਕ ਲਾਈਟਾਂ ਲਗਵਾਉਣ ਸਬੰਧੀ ਆਪਣੀ ਪਿੱਠ ਥਾਪੜੀ ਜਾ ਰਹੀ ਹੈ। ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੇ-ਆਪਣੇ ਦਾਅਵਿਆਂ ਸਬੰਧੀ ਸੋਸ਼ਲ ਮੀਡੀਆ ‘ਤੇ ਦਿਲਚਸਪ ਪੋਸਟਾਂ ਪੜ੍ਹਨ ਨੂੰ ਮਿਲ ਰਹੀਆਂ ਹਨ। ਦਰਅਸਲ ਇਹ ਟਰੈਫਿਕ ਲਾਈਟਾਂ ਲੱਗਣ ਸਬੰਧੀ ਕੌਂਸਲਰਾਂ ਵਿਚਕਾਰ ਸ਼ਬਦੀਜੰਗ ਇੱਕ ਕੌਂਸਲਰ ਜੁਗਰਾਜ ਸਿੰਘ ਪੰਡੋਰੀ ਵੱਲੋਂ ਸ਼ੋਸ਼ਲ ਮੀਡੀਆ ‘ਤੇ ਪਾਈ ਪੋਸਟ ਤੋਂ ਬਾਅਦ ਸ਼ੁਰੂ ਹੋਈ ਜਿਸ ਵਿੱਚ ਪੰਡੋਰੀ ਨੇ ਲਾਈਟਾਂ ਲੱਗਣ ਦੇ ਮਾਮਲੇ ‘ਚ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ ਸੀ, ਭਾਵੇਂ ਕਿ ਜੁਗਰਾਜ ਪੰਡੋਰੀ ਨੇ ਬਾਅਦ ਵਿੱਚ ਆਪਣੇ ਫੇਸਬੁੱਕ ਅਕਾਊਂਟ ਤੋਂ ਇਹ ਪੋਸਟ ਡਿਲੀਟ ਵੀ ਕਰ ਦਿੱਤੀ ਪ੍ਰੰਤੂ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਵਾਰਡ ਨੰਬਰ 19 ਤੋਂ ਕੌਂਸਲਰ ਰਾਣੀ ਕੌਰ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਮੈਦਾਨ ਵਿੱਚ ਨਿਤਰੇ, ਜਿਨ੍ਹਾਂ ਨੇ ਸਥਾਨਕ ਵੱਡੇ ਕਾਂਗਰਸੀ ਆਗੂਆਂ ਨੂੰ ਆਪਣੇ ਸੱਜੇ-ਖੱਬੇ ਖੜਾ ਕੇ ਇਹ ਟਰੈਫਿਕ ਲਾਈਟਾਂ ਨਗਰ ਕੌਂਸਲ ਦੇ ਫੰਡ ਵਿੱਚੋਂ ਮਨਜ਼ੂਰ ਕਰਵਾਉਣ ਸੰਬੰਧੀ ਆਪਣਾ ਦਾਅਵਾ ਠੋਕਿਆ। ਜਸਮੇਲ ਸਿੰਘ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਦੀ ਇੱਕ ਮੀਟਿੰਗ ਵਿੱਚ ਸਾਰੇ ਵਾਰਡਾਂ ਦੇ ਕੌਂਸਲਰਾਂ ਨੇ ਆਪੋ ਆਪਣੇ ਵਾਰਡਾਂ ‘ਚ ਹੋਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਅਤੇ ਉਨਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਪਰੰਤੂ ਉਹਨਾਂ ਦੀ ਪਤਨੀ ਰਾਣੀ ਕੌਰ ਨੇ ਪਹਿਲ ਦੇ ਅਧਾਰ ‘ਤੇ ਸੇਖਾ ਚੌਂਕ ਵਿੱਚ ਟਰੈਫਿਕ ਲਾਈਟਾਂ ਲਗਵਾਉਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਇਹ ਲਾਈਟਾਂ ਲਾਉਣ ਸਬੰਧੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਬਕਾਇਦਾ ਮਤਾ ਪਾਸ ਕੀਤਾ ਗਿਆ ਅਤੇ ਇਸ ਦਾ ਟੈਂਡਰ ਵੀ ਕਾਂਗਰਸ ਦੀ ਸਰਕਾਰ ਮੌਕੇ ਹੀ ਲੱਗ ਚੁੱਕਿਆ ਸੀ। ‌ਉਹਨਾਂ ਕਿਹਾ ਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹ ਮੁੱਦਾ ਨਗਰ ਕੌਂਸਲ ਵਿੱਚ ਦਬਾ ਕੇ ਰੱਖਿਆ ਹੋਇਆ ਪ੍ਰੰਤੂ ਇਸ ਸਬੰਧੀ ਦੁਆਰਾ ਪਹਿਲਕਦਮੀ ਕਰਦੇ ਹੋਏ ਉਹ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਨੂੰ ਲੈ ਕੇ ਜੁਲਾਈ ਦੇ ਦੂਜੇ ਹਫਤੇ ਈਓ ਨਗਰ ਕੌਂਸਲ ਨੂੰ ਮਿਲੇ ਅਤੇ ਇਹ ਲਾਈਟਾਂ ਜਲਦੀ ਲਗਵਾਉਣ ਦੀ ਮੰਗ ਕੀਤੀ। ਜਸਮੇਲ ਸਿੰਘ ਦਾ ਦਾਅਵਾ ਹੈ ਕਿ ਉਨਾਂ ਨੇ ਈਓ ਨਗਰ ਕੌਂਸਲ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਸੇਖਾ ਚੌਂਕ ਦੇ ਵਿੱਚ ਟਰੈਫਿਕ ਲਾਈਟਾਂ ਜਲਦੀ ਨਾ ਲੱਗੀਆਂ ਤਾਂ ਉਹ ਧਰਨਾ ਵੀ ਦੇਣਗੇ ਜਿਸ ਤੋਂ ਬਾਅਦ ਈਓ ਨੇ ਲਾਈਟਾਂ ਲਾਉਣ ਸਬੰਧੀ ਇੱਕ ਹਫਤੇ ਦਾ ਸਮਾਂ ਲਿਆ ਅਤੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਲਾਈਟਾਂ ਲੱਗ ਚੁੱਕੀਆਂ ਸਨ। ‌ਦੂਜੇ ਪਾਸੇ ਕੌਂਸਲਰ ਜੀਵਨ ਕੁਮਾਰ ਨੇ ਜਸਮੇਲ ਸਿੰਘ ਦੇ ਦਾਅਵੇ ‘ਤੇ ਟਿੱਪਣੀ ਕਰਦੇ ਹੋਏ ਇਹ ਲਾਈਟਾਂ ਲਗਵਾਉਣ ਸਬੰਧੀ ਸੱਤਾਧਿਰ ਦੀ ਪਿੱਠ ਥਾਪੜੀ ਹੈ। ਜਸਮੇਲ ਸਿੰਘ ਦੀ ਇੱਕ ਪੋਸਟ ‘ਤੇ ਟਿੱਪਣੀ ਕਰਦੇ ਹੋਏ ਜੀਵਨ ਕੁਮਾਰ ਨੇ ਜਸਮੇਲ ਨੂੰ ਮੁਖਾਤਿਬ ਹੋ ਕੇ ਲਿਖਿਆ ਕਿ ਜੇਕਰ ਉਹਨਾਂ ਨੇ ਲਾਈਟਾਂ ਲਗਵਾਈਆਂ ਹਨ ਤਾਂ ਉਹ ਚਲਾ ਕੇ ਵੀ ਦਿਖਾਉਣ, ਜੀਵਨ ਕੁਮਾਰ ਨੇ ਲਾਈਟਾਂ ਲਗਵਾਉਣ ਸਬੰਧੀ ਜਸਮੇਲ ਨੂੰ ਟੈਂਡਰ ਦੀ ਕਾਪੀ ਦਿਖਾਉਣ ਲਈ ਵੀ ਚੈਲੰਜ ਕੀਤਾ। ਸੇਖਾ ਚੌਂਕ ‘ਚ ਟ੍ਰੈਫਿਕ ਲਾਈਟਾਂ ਲੱਗ ਤਾਂ ਚੁੱਕੀਆਂ ਹਨ ਪਰੰਤੂ ਇਹਨਾਂ ਨੂੰ ਚਾਲੂ ਕਰਨ ਦਾ ਮਾਮਲਾ ਸੱਤਾਧਿਰ ਤੇ ਕਾਂਗਰਸ ਦੇ ਦਾਅਵਿਆਂ ਦੇ ਵਿਚਕਾਰ ਫਸਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸੇਖਾ ਚੌਂਕ ਇੱਕ ਤਰ੍ਹਾਂ ਨਾਲ ਐਕਸੀਡੈਂਟ ਚੌਂਕ ਹੀ ਬਣਿਆ ਹੋਇਆ ਹੈ ਕਿਉਂਕਿ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਕਈ ਵਾਰ ਤਾਂ 3-3,4-4 ਮੌਤਾਂ ਇਕੱਠੀਆਂ ਵੀ ਹੋ ਚੁੱਕੀਆਂ ਹਨ। ਹੁਣ ਇਹ ਲਾਈਟਾਂ ਲੱਗਣ ਤੋਂ ਬਾਅਦ ਚਾਲੂ ਕਰਵਾਉਣ ਦੀ ਬਜਾਏ ਆਗੂਆਂ ਵੱਲੋਂ ਬੱਲੇ ਬੱਲੇ ਕਰਵਾਉਣ ਦੀ ਹੋੜ ਲੱਗੀ ਹੋਈ ਹੈ ਬਜਾਏ ਇਸਦੇ ਕਿ ਇਹ ਲਾਈਟਾਂ ਚਾਲੂ ਕਰਵਾ ਕੇ ਕੀਮਤੀ ਜ਼ਿੰਦਗੀਆਂ ਬਚਾਉਣ ਵੱਲ ਕਦਮ ਪੁੱਟਿਆ ਜਾਵੇ। ਲੋਕ ਚਰਚਾ ਇਹ ਵੀ ਹੈ ਕਿ ਇਹ ਲਾਈਟਾਂ ਨੇਤਾ ਜੀ” ਵੱਲੋਂ ਬਟਨ ‘ਤੇ ਉਂਗਲ ਰੱਖਣ ਤੋਂ ਬਾਅਦ ਹੀ ਅੱਖ ਮਟੱਕਾ ਸ਼ੁਰੂ ਕਰਨਗੀਆਂ। ਚਲੋ ! ਕਿਵੇਂ ਵੀ ਹੋਵੇ ਇਹ ਲਾਈਟਾਂ ਚਾਲੂ ਹੋ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਸੇਖਾ ਚੌਂਕ ਵਿੱਚ ਟਰੈਫਿਕ ਲਾਈਟਾਂ ਲੱਗਣ ਦੇ ਕੰਮ ਦੀ ਸ਼ਲਾਘਾ ਕਰ ਰਹੇ ਹਨ। ਲੋਕਾਂ ਦੀ ਇਹੋ ਮੰਗ ਹੈ ਕਿ ਲਾਈਟਾਂ ਜਲਦੀ ਚਾਲੂ ਹੋਣੀਆਂ ਚਾਹੀਦੀਆਂ ਹਨ…ਦਾਅਵਿਆਂ ਦੀ ਲੋੜ ਨਹੀਂ ਕਿਉਂਕਿ ‘ਵੋਟਰ’ ਐਨੇ ਵੀ ‘ਕਮਲੇ’ ਨਹੀਂ ਜਿੰਨੇ ਸਮਝਿਆ ਜਾ ਰਿਹਾ ਹੈ।

Gee98 Ads

ਫੋਟੋ ਕੈਪਸ਼ਨ-ਉਟਘਾਟਨ ਦੀ ਉਡੀਕ ਵਿੱਚ ਬਰਨਾਲਾ ਦੇ ਸੇਖਾ ਚੌਂਕ ‘ਚ ਲੱਗੀਆਂ ਟਰੈਫਿਕ ਲਾਈਟਾਂ ਦੀ ਤਸਵੀਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

04/30/2026
ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

04/30/2026
Load More
Tags: #barnalanews#barnalanews#healthdepartment#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਹੁਣ ਦਿੱਲੀ ਸਰਕਾਰ ਨੂੰ ਡੰਡੇ ਨਾਲ ਚਲਾਉਣਗੇ ਲੈਫਟੀਨੈਂਟ ਗਵਰਨਰ-MP ਸੰਜੇ ਸਿੰਘ

Next Post

ਪਿੰਡ ਹਮੀਦੀ ਦੀ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ ਦੋ ਮੈਂਬਰ ਵਿਜੀਲੈਂਸ ਦੀ ਕੁੜਿੱਕੀ ‘ਚ ਫਸੇ

Nirmal Pandori

Nirmal Pandori

Related Posts

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਰਨਾਲਾ ਆਸ-ਪਾਸ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

by Nirmal Pandori
04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ
ਬਰਨਾਲਾ ਆਸ-ਪਾਸ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

by Nirmal Pandori
04/30/2026
ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ
ਬਰਨਾਲਾ ਆਸ-ਪਾਸ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

by Nirmal Pandori
04/30/2026
ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ
ਬਰਨਾਲਾ ਆਸ-ਪਾਸ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

by Nirmal Pandori
04/30/2026
ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ
ਬਰਨਾਲਾ ਆਸ-ਪਾਸ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

by Nirmal Pandori
04/29/2026
ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ
ਬਰਨਾਲਾ ਆਸ-ਪਾਸ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

by Nirmal Pandori
04/29/2026
Load More
Next Post
ਪਿੰਡ ਹਮੀਦੀ ਦੀ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ ਦੋ ਮੈਂਬਰ ਵਿਜੀਲੈਂਸ ਦੀ ਕੁੜਿੱਕੀ ‘ਚ ਫਸੇ

ਪਿੰਡ ਹਮੀਦੀ ਦੀ ਸਹਿਕਾਰੀ ਸਭਾ ਦਾ ਪ੍ਰਧਾਨ ਅਤੇ ਦੋ ਮੈਂਬਰ ਵਿਜੀਲੈਂਸ ਦੀ ਕੁੜਿੱਕੀ 'ਚ ਫਸੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend