Gee 98News

ਸ਼ਹੀਦ ਸੈਨਿਕਾਂ ਦੀ ਪੈਨਸ਼ਨ ‘ਤੇ ਪਤਨੀ ਜਾਂ ਮਾਪਿਆਂ ਦਾ ਹੱਕ…ਸਰਕਾਰ ਕਰ ਰਹੀ ਹੈ ਸੋਧ ਦੀ ਵਿਚਾਰ…!

ਚੰਡੀਗੜ੍ਹ,10 ਅਗਸਤ, Gee98 news service
-ਦੇਸ਼ ਦੀਆਂ ਸਰਹੱਦਾਂ ‘ਤੇ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਪੈਨਸ਼ਨ ਸਬੰਧੀ ਨਿਯਮਾਂ ਵਿੱਚ ਸੋਧ ਕਰਨ ਦਾ ਵਿਚਾਰ ਚੱਲ ਰਿਹਾ ਹੈ। ‌ਕਾਂਗਰਸ ਐਮਪੀ ਇਮਰਾਨ ਮਸੂਦ ਦੇ ਇੱਕ ਸਵਾਲ ਦੇ ਜਵਾਬ ਵਿੱਚ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਲੋਕ ਸਭਾ ‘ਚ ਲਿਖਤੀ ਜਵਾਬ ਦਿੱਤਾ ਕਿ ਸਰਕਾਰ ਸ਼ਹੀਦ ਜਵਾਨਾਂ ਦੀ ਪਤਨੀ ਅਤੇ ਮਾਤਾ ਪਿਤਾ ਵਿਚਕਾਰ ਪੈਨਸ਼ਨ ਵੰਡਣ ‘ਤੇ ਵਿਚਾਰ ਕਰ ਰਹੀ ਹੈ। ‌ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਲੋਕ ਸਭਾ ‘ਚ ਲਿਖਤੀ ਜਵਾਬ ‘ਚ ਕਿਹਾ ਕਿ ਮਾਤਾ-ਪਿਤਾ ਤੇ ਪਤਨੀ ਵਿਚਕਾਰ ਪਰਿਵਾਰਕ ਪੈਨਸ਼ਨ ਵੰਡਣ ਦਾ ਪ੍ਰਸਤਾਵ ਮਿਲਿਆ ਹੈ, ਜਿਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਫੌਜ ਨੇ ਇਸ ਵਿਸ਼ੇ ‘ਤੇ ਰੱਖਿਆ ਮੰਤਰਾਲੇ ਨੂੰ ਪ੍ਰਸਤਾਵ ਵੀ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਜਵਾਨਾਂ ਦੇ ਮਾਪਿਆਂ ਨੇ ਆਰਥਿਕ ਮਦਦ ਲਈ ਕਾਨੂੰਨ ਵਿੱਚ ਸੋਧ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਨਿਯਮਾਂ ਮੁਤਾਬਕ ਸ਼ਹੀਦ ਸੈਨਿਕ ਦੀ ਨਾਮਜ਼ਦਗੀ ਜਾਂ ਵਸੀਅਤ ਮੁਤਾਬਕ ਗਰੈਚੂਟੀ, ਪ੍ਰਾਵੀਡੈਂਟ ਫੰਡ, ਬੀਮਾ ਅਤੇ ਐਕਸ-ਗ੍ਰੇਸ਼ੀਆ ਦੀ ਰਕਮ ਦਿੱਤੀ ਜਾਂਦੀ ਹੈ ਪਰ ਵਿਆਹ ਹੋਣ ਦੀ ਸੂਰਤ ਵਿੱਚ ਸ਼ਹੀਦ ਦੀ ਪਤਨੀ ਨੂੰ ਪੈਨਸ਼ਨ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਅਣਵਿਆਹੇ ਸ਼ਹੀਦ ਦੇ ਮਾਪਿਆਂ ਨੂੰ ਪੈਨਸ਼ਨ ਦੀ ਰਕਮ ਦਿੱਤੀ ਜਾਂਦੀ ਹੈ।
ਸ਼ਹੀਦ ਸੈਨਿਕਾਂ ਦੀਆਂ ਪਤਨੀਆਂ ਜਾਂ ਮਾਤਾ-ਪਿਤਾ ਵਿੱਚ ਪੈਨਸ਼ਨ ਦਾ ਹੱਕ ਕਿਸ ਨੂੰ ਮਿਲਣਾ ਚਾਹੀਦਾ ਹੈ, ਇਹ ਮੁੱਦਾ ਅਜੇ ਵੀ ਚਰਚਾ ਵਿਚ ਹੈ। ਹਾਲ ਹੀ ਵਿੱਚ ਕਈ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਪਤਨੀ ਨੂੰ ਸ਼ਹੀਦ ਦੀ ਪੈਨਸ਼ਨ ਸਮੇਤ ਕਈ ਸਹੂਲਤਾਂ ਮਿਲਣ ਤੋਂ ਬਾਅਦ ਮਾਤਾ-ਪਿਤਾ ਬਿਨਾਂ ਕਿਸੇ ਸਹਾਰੇ ਦੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਮਾਮਲਿਆਂ ਵਿੱਚ ਪਤਨੀਆਂ ਨਾਲ ਅਸ਼ਲੀਲਤਾ, ਘਰੋਂ ਕੱਢੇ ਜਾਣ ਦੀਆਂ ਸ਼ਿਕਾਇਤਾਂ ਜਾਂ ਘਰ ਅੰਦਰ ਦੂਜੇ ਵਿਆਹ ਲਈ ਜ਼ਬਰਦਸਤੀ ਦਬਾਅ ਪਾਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ।ਜਿਸ ਕਾਰਨ ਇਸ ਮੁੱਦੇ ਨੇ ਧਿਆਨ ਖਿੱਚਿਆ ਹੈ ਅਤੇ ਸਰਕਾਰ ਇਸ ਮਾਮਲੇ ਚ ਵਿਚਾਰ ਕਰ ਰਹੀ ਹੈ।

error: Content is protected !!