Gee 98News

ਟਰਾਈਡੈਂਟ ਵੱਲੋਂ ਮੰਦਿਰ ਨੂੰ 21 ਕਰੋੜ ਦੀ ਦਾਨ ਰਾਸ਼ੀ ਦਿੱਤੀ ਗਈ

ਚੰਡੀਗੜ੍ਹ,15 ਅਗਸਤ, Gee98 news service
-ਟਰਾਈਡੈਂਟ ਗਰੁੱਪ ਦੇ ਮਾਲਕ ਪਦਮਸ਼੍ਰੀ ਰਾਜਿੰਦਰ ਗੁਪਤਾ ਇੱਕ ਵਾਰ ਫੇਰ ਚਰਚਾ ਵਿੱਚ ਹਨ। ਪਦਮਸ਼੍ਰੀ ਰਜਿੰਦਰ ਗੁਪਤਾ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਕਾਰਨ ਹਰਮਨ ਪਿਆਰੇ ਉਦਯੋਗਪਤੀ ਬਣ ਚੁੱਕੇ ਹਨ। ਪਿਛਲੇ ਦਿਨੀ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਟਰਾਈਡੈਂਟ ਟੈਕਸਟਾਈਲ ਇੰਡਸਟਰੀ ਵੱਲੋਂ ਤਿਰੂਪਤੀ ਬਾਲਾ ਜੀ ਮੰਦਰ ਨੂੰ 21 ਕਰੋੜ ਰੁਪਏ ਦਾ ਚੈੱਕ ਦਾਨ ਵਜੋਂ ਭੇਟ ਕੀਤਾ। ‌ ਰਾਜਿੰਦਰ ਗੁਪਤਾ ਵੱਲੋਂ ਇਹ ਰਾਸ਼ੀ ਮਾਨਵ ਕਲਿਆਣ ਅਤੇ ਮੰਦਰ ਦੇ ਹੋਰਨਾਂ ਕਾਰਜਾਂ ਲਈ ਭੇਂਟ ਕੀਤੀ ਗਈ।‌
ਵਿਸ਼ਵ ਪ੍ਰਸਿੱਧ ਤਿਰੂਪਤੀ ਬਾਲਾ ਜੀ ਮੰਦਰ ਨੂੰ ਮਿਲਣ ਵਾਲੀ ਇਹ ਇੱਕ ਵੱਡੀ ਦਾਨ ਰਾਸ਼ੀ ਹੈ। ਦੱਸ ਦੇਈਏ ਕਿ ਟਰਾਈਡੈਂਟ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਟੈਕਸਟਾਈਲ ਦੇ ਖੇਤਰ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਮ ਹੈ ਜਿਸ ਦੇ ਉਤਪਾਦਨ ਨੂੰ ਵਿਦੇਸ਼ਾਂ ਵਿੱਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‌ ਟਰਾਈਡੈਂਟ ਗਰੁੱਪ ਵੱਲੋਂ ਕਾਟਨ ਪੇਪਰ ਦੇ ਨਾਲ ਨਾਲ ਤੌਲੀਏ ਤੇ ਬੈੱਡਸੀਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ‌ ਟਰਾਈਡੈਂਟ ਗਰੁੱਪ ਵੱਲੋਂ ਅਕਸਰ ਮੈਡੀਕਲ ਕੈਂਪਾਂ ਅਤੇ ਹੋਰ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਦਿੱਤਾ ਜਾਂਦਾ ਹੈ। ਪੰਜਾਬ ਦੇ ‌ਬਰਨਾਲਾ ਅਤੇ ਮੱਧ ਪ੍ਰਦੇਸ਼ ਦੇ ਬੁੱਧਨੀ ਦੇ ਵਿੱਚ ਟਰਾਈਡੈਂਟ ਦੇ ਵੱਡੇ ਉਦਯੋਗ ਹਨ ਅਤੇ ਇਸ ਦਾ ਮੁੱਖ ਕਾਰੋਬਾਰੀ ਦਫ਼ਤਰ ਲੁਧਿਆਣਾ ਵਿੱਚ ਹੈ।

error: Content is protected !!