Gee 98News

ਪੰਜਾਬ ਦੀਆਂ ਤਹਿਸੀਲਾਂ ‘ਚ ਕੱਲ ਤੋਂ ਕੰਮ ਬੰਦ…ਤਹਿਸੀਲਦਾਰਾਂ ਨੇ ਕੀਤੀ ਹੜਤਾਲ

ਚੰਡੀਗੜ੍ਹ,18 ਅਗਸਤ, Gee98 News network-ਪੰਜਾਬ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਰੈਵਨਿਊ ਆਫਿਸਰਜ਼ ਐਸੋਸੀਏਸ਼ਨ ਨੇ ਇੱਕ ਵਾਰ ਫੇਰ ਹੜਤਾਲ ਕਰ ਦਿੱਤੀ ਹੈ। ‌ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ 19 ਅਗਸਤ ਤੋਂ ਲੈ ਕੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਰਜਿਸਟਰੀਆਂ ਸਮੇਤ ਕੋਈ ਕੰਮ ਕਾਜ ਨਹੀਂ ਕੀਤਾ ਜਾਵੇਗਾ। ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਨੇ ਕਿਹਾ ਕਿ 9 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਲਿਖੀਆਂ ਮੰਗਾਂ ਦਾ 18 ਅਗਸਤ ਤੱਕ ਕੋਈ ਹੱਲ ਕੱਢਣ ਦੀ ਬੇਨਤੀ ਕੀਤੀ ਗਈ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ, ਜਿਸ ਤੋਂ ਬਾਅਦ ਅਸੋਸੀਏਸਨ ਨੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿੱਚ 19 ਅਗਸਤ ਤੋਂ ਲੈ ਕੇ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮਾਲ ਅਫ਼ਸਰਾਂ ਦੀ ਜਥੇਬੰਦੀ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ 19 ਅਗਸਤ ਤੋਂ ਲੈ ਕੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਖੱਜਲ ਖੁਆਰੀ ਤੋਂ ਬਚਣ ਲਈ ਦਫਤਰਾਂ ਦੇ ਚੱਕਰ ਨਾਲ ਲਗਾਏ ਜਾਣ ਅਤੇ ਨਾ ਹੀ ਰਜਿਸਟਰੇਸ਼ਨ ਦੇ ਕੰਮ ਸਬੰਧੀ ਅਪੁਆਇੰਟਮੈਂਟਾਂ ਲਈਆਂ ਜਾਣ। ‌ ਮਾਲ ਅਫਸਰਾਂ ਦੀ ਹੜਤਾਲ ਨੂੰ ਰੋਕਣ ਸਬੰਧੀ ਅਜੇ ਤੱਕ ਸਰਕਾਰ ਵਾਲੇ ਪਾਸੇ ਤੋਂ ਕੋਈ ਹਲਚਲ ਨਹੀਂ ਕੀਤੀ ਗਈ, ਇਸ ਲਈ ਪੰਜਾਬ ਦੀਆਂ ਤਹਿਸੀਲਾਂ ਵਿੱਚ 19 ਅਗਸਤ ਤੋਂ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਹੀ ਪਵੇਗਾ

error: Content is protected !!