ਬਰਨਾਲਾ, 23 ਅਕਤੂਬਰ (ਨਿਰਮਲ ਸਿੰਘ ਪੰਡੋਰੀ ) :ਗੁਰਪ੍ਰੀਤ ਹੋਲੀਹਾਰਟ ਪਬਲਿਕ ਸਕੂਲ, ਮਹਿਲ ਕਲਾਂ ਵਿਖੇ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ‘ਪਜਾਮਾ ਪਾਰਟੀ‘ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਲਈ ਸਕੂਲ ਦੇ ਆਡੀਟੋਰੀਅਮ ਅਤੇ ਪਲੇਅ ਏਰੀਆ ਨੂੰ ਗੁਬਾਰੇ, ਖਿਡੌਣਿਆਂ ਅਤੇ ਝੂਲਿਆਂ ਨਾਲ ਇੱਕ ਫਨਲੈਂਡ ਵਿੱਚ ਬਦਲ ਦਿੱਤਾ ਗਿਆ। ਸਕੂਲ ਦੇ ਪਿ੍ਰੰਸੀਪਲ ਮਿਸਿਜ਼ ਨਵਜੋਤ ਕੌਰ ਟੱਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਜਾਮਾ ਪਾਰਟੀ ‘ ਦਾ ਉਦੇਸ਼ ਬੱਚਿਆਂ ਨੂੰ ਉਨਾਂ ਦੇ ਦੋਸਤਾਂ ਦੀ ਸੰਗਤ ਵਿੱਚ ਖੁਸ਼ੀ ਪ੍ਰਦਾਨ ਕਰਨਾ, ਵਿਅਕਤੀਗਤ ਪ੍ਰਗਟਾਵੇ ਦੀ ਸੁਤੰਤਰਤਾ ਅਤੇ ਸਮਾਜਿਕ ਸਬੰਧਾਂ ਨੂੰ ਵਿਕਸਤ ਕਰਨ ਲਈ ਮੌਕਾ ਪ੍ਰਦਾਨ ਕਰਨਾ ਸੀ। ਇਸ ਪਜਾਮਾ ਪਾਰਟੀ ਦੌਰਾਨ ਦਿਲਚਸਪ ਖੇਡਾਂ ਕਰਵਾਈਆਂ ਗਈਆਂ ਅਤੇ ਬੱਚਿਆਂ ਲਈ ਡਾਂਸ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਉਨਾਂ ਦੱਸਿਆ ਕਿ ਖੁਸ਼ ਦਿਮਾਗ ਬੱਚੇ ਬਿਹਤਰ ਸਿਖਦੇ ਹਨ ਅਤੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਬੱਚਿਆਂ ਨੂੰ ਇੱਕ ਸੁਰੱਖਿਅਤ ਅਤੇ ਖੁਸ਼ਨੁਮਾ ਮਾਹੌਲ ਪ੍ਰਦਾਨ ਕਰਦੇ ਹੋਏ ਪੜਾਈ ਦੇ ਨਾਲ ਜੀਵਨ ਦੇ ਹੁਨਰ ਵੀ ਸਿਖਾ ਰਿਹਾ ਹੈ