ਚੰਡੀਗੜ੍ਹ 5 ਜੁਲਾਈ ( Gee98 news service)-
ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ 20 ਜੁਲਾਈ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 2022 ਦੇ ਵਿੱਚ 250 ਪੋਸਟਾਂ ਆਈਆਂ ਸਨ ਪਰ ਸਰਕਾਰ ਵੱਲੋਂ ਉਹਨਾਂ ਪੋਸਟਾਂ ਵਿੱਚ ਡਿਪਲੋਮਾ ਹੋਲਡਰ ਨਜ਼ਰ ਅੰਦਾਜ਼ ਕਰਕੇ ਉੱਚ ਸਿੱਖਿਆ ਵਾਲਿਆ ਨੂੰ ਮੌਕਾ ਦੇ ਕੇ ਡਿਪਲੋਮਾ ਕੋਰਸ ਵਾਲਿਆ ਨੂੰ ਬਾਹਰ ਕਰ ਦਿੱਤਾ ਸੀ । ਇਸ ਸਬੰਧੀ ਬਹੁਤ ਵਾਰ ਸਿੱਖਿਆ ਮੰਤਰੀ ਵੱਲੋਂ 10ਵੀਂ ਅਤੇ ਡਿਪਲੋਮਾ ਕੋਰਸ ਵਾਲਿਆ ਨੂੰ ਰੂਲਾਂ ਵਿੱਚ ਸੋਧ ਕਰਕੇ ਇਹਨਾਂ 250 ਪੋਸਟਾਂ ਵਿੱਚ ਅਪਲਾਈ ਕਰਵਾਉਣ ਲਈ ਭਰੋਸਾ ਦਿੱਤਾ ਸੀ ਪਰ 3 ਸਾਲ ਤੋਂ ਉਪਰ ਸਮਾਂ ਨਿਕਲਣ ਕੋਈ ਨਤੀਜਾ ਨਾ ਮਿਲਣ ਕਰਕੇ 20 ਜੁਲਾਈ ਨੂੰ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਸਿਖਿਆ ਮੰਤਰੀ ਦਾ ਵਿਰੋਧ ਕਰਨ ਉਹਨਾਂ ਦੇ ਪਿੰਡ ਗੰਭੀਰਪੁਰ ਜਾ ਰਹੀ ਹੈ।
ਇਸ ਮੌਕੇ ਪੂਰੇ ਪੰਜਾਬ ਵਿੱਚੋਂ ਹਜਾਰਾਂ ਬੇਰੁਜ਼ਗਾਰ ਆਰਟ ਐਂਡ ਕਰਾਫਟ ਡਿਪਲੋਮਾ ਪਾਸ ਨੌਜਵਾਨ ਇਕੱਠੇ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੇ ਰੂਲਾਂ ਵਿੱਚ ਬਦਲਾਵ ਕਰਕੇ ਸਾਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਦਿੰਦੀ ਇਹ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਸਰਕਾਰ ਨੇ ਆਰਟ ਐਂਡ ਕਰਾਫਟ ਤੇ ਟੀਚਰਾਂ ਨੂੰ ਅੱਖਾਂ ਪਰੋਖੇ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਚ ਨਤੀਜਾ ਭੁਗਤਣਾ ਪਵੇਗਾ। ਇਸ ਮੌਕੇ ਸੂਬਾ ਮੁੱਖ ਸਲਾਹਕਾਰ ਹਰਜੀਤ ਸਿੰਘ ਜਨੇਜਾ ਫ਼ਤਹਿਗੜ੍ਹ ਸਾਹਿਬ, ਰਾਜਵੰਤ ਸਿੰਘ ਸਰਹੰਦ, ਸੁਖਵਿੰਦਰ ਸਿੰਘ ਜਨਰਲ ਸਕੱਤਰ, ਬਲਵਿੰਦਰ ਰਾਮ ਸੰਗਰੂਰ,ਰਮਨਦੀਪ ਕੌਰ ਮਲੇਰਕੋਟਲਾ,ਅਜੇ ਕੁਮਾਰ ਆਨੰਦਪੁਰ ਸਾਹਿਬ,ਗੁਰਦੇਵ ਸਿੰਘ ਫਾਜ਼ਿਲਕਾ, ਪ੍ਰਧਾਨ ਜਗਜੀਤ ਸਿੰਘ ਬਟਾਲਾ ਜੋਨ ,ਮੰਜੂ ਚੰਦਾ ਪ੍ਰਧਾਨ ਗੁਰਦਾਸਪੁਰ , ਗੁਰਮੀਤ ਸਿੰਘ ਤਰਨਤਾਰਨ ਗੁਰਪ੍ਰੀਤ ਸਿੰਘ ਮਾਨਸਾ ,ਰੂਪ ਸਿੰਘ ਮਾਨਸਾ ਆਦਿ ਹਾਜ਼ਰ ਸਨ।









