ਬਰਨਾਲਾ,18 ਸਤੰਬਰ,(ਨਿਰਮਲ ਸਿੰਘ ਪੰਡੋਰੀ)-
–ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਸੰਗਰੂਰ ਅਤੇ ਬਰਨਾਲਾ ਵੱਲੋਂ ਅੱਜ ਬਰਨਾਲਾ ਕਲੱਬ ਵਿੱਚ ਰੱਖੀ ਗਈ ਮੀਟਿੰਗ ਸੁਬਾਈ ਮੀਟਿੰਗ ਦਾ ਰੂਪ ਧਾਰ ਗਈ। ਇਸ ਮੀਟਿੰਗ ਵਿੱਚ ਸਿਰਫ਼ ਸੰਗਰੂਰ ਅਤੇ ਬਰਨਾਲਾ ਹੀ ਨਹੀਂ, ਸਗੋਂ ਰਾਮਪੁਰਾ ਬਠਿੰਡਾ, ਸਮਾਣਾ, ਪਟਿਆਲਾ ਅਤੇ ਲੁਧਿਆਣਾ ਤੋਂ ਵੀ ਫਾਰਮਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਉਦਯੋਗ ਨਾਲ ਸੰਬੰਧਤ ਸਮੱਸਿਆਵਾਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਨੂੰ ਸੂਬਾਈ ਪ੍ਰਧਾਨ, ਰਾਜੇਸ਼ ਗਰਗ ਬੱਬੂ ਸੰਗਰੂਰ ਨੂੰ ਸਰਪ੍ਰਸਤ, ਵਿਵੇਕ ਸਿੰਧਵਾਨੀ ਬਰਨਾਲਾ ਨੂੰ ਚੇਅਰਮੈਨ, ਵਿਸ਼ਾਲ ਗੁਪਤਾ ਨੂੰ ਸੀਨੀਅਰ ਵਾਈਸ ਚੇਅਰਮੈਨ, ਪੇਸ਼ਲ ਗਰਗ ਪੇਸ਼ੀ ਅਤੇ ਡਾ. ਨਵਜੋਤ ਸਿੰਗਲਾ ਨੂੰ ਵਾਈਸ ਚੇਅਰਮੈਨ, ਜੀਵਨ ਬਾਂਸਲ ਕਾਲੇਕਾ ਨੂੰ ਜਨਰਲ ਸਕੱਤਰ, ਰਮੇਸ਼ ਗੋਇਲ ਨੂੰ ਮੀਤ ਪ੍ਰਧਾਨ ਅਤੇ ਗੌਤਮ ਗਰਗ ਸਮਾਣਾ ਨੂੰ ਐਗ ਰੇਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ।
ਨਵੇਂ ਚੁਣੇ ਸੂਬਾਈ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਭਰੋਸਾ ਦਵਾਇਆ ਕਿ ਉਹਨਾਂ ਨੂੰ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਹਨਾਂ ਕਿਹਾ ਕਿ ਪੋਲਟਰੀ ਉਦਯੋਗ ਨਾਲ ਸੰਬੰਧਤ ਹਰ ਇੱਕ ਫਾਰਮਰ ਦੀਆਂ ਅਵਾਜ਼ਾਂ ਨੂੰ ਉੱਚ ਪੱਧਰ ‘ਤੇ ਉਠਾਇਆ ਜਾਵੇਗਾ ਅਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਸੂਬਾਈ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਮੀਟਿੰਗ ਵਿੱਚ ਪੋਲਟਰੀ ਉਦਯੋਗ ਦਰਪੇਸ਼ ਸਮੱਸਿਆਵਾਂ ‘ਤੇ ਵਿਸਥਾਰ ਨਾਲ ਵਿਚਾਰਿਆ ਗਿਆ। ਫਾਰਮਰਾਂ ਨੇ ਦੱਸਿਆ ਕਿ ਮੁਰਗੀਆਂ ਦੀ ਪਾਲਣਾ ਵਿੱਚ ਲਗਾਤਾਰ ਵਧ ਰਹੀਆਂ ਲਾਗਤਾਂ, ਦਵਾਈਆਂ ਅਤੇ ਚਾਰੇ ਦੀਆਂ ਉੱਚੀਆਂ ਕੀਮਤਾਂ ਕਾਰਨ ਉਦਯੋਗ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ, ਸਰਕਾਰੀ ਪੱਧਰ ‘ਤੇ ਵੀ ਉਹਨਾਂ ਦੀਆਂ ਮੰਗਾਂ ਉੱਤੇ ਸੰਵੇਦਨਸ਼ੀਲਤਾ ਨਹੀਂ ਦਿਖਾਈ ਜਾ ਰਹੀ।
ਬਰਨਾਲਾ ਕਲੱਬ ਵਿੱਚ ਹੋਈ ਇਹ ਮੀਟਿੰਗ ਪੋਲਟਰੀ ਫਾਰਮਰਾਂ ਦੀ ਏਕਤਾ ਅਤੇ ਸੰਘਰਸ਼ ਦਾ ਪ੍ਰਤੀਕ ਬਣੀ। ਭਾਰੀ ਗਿਣਤੀ ਵਿੱਚ ਫਾਰਮਰਾਂ ਦੀ ਹਾਜ਼ਰੀ ਨੇ ਸਾਬਤ ਕੀਤਾ ਕਿ ਉਹ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਇਕੱਠੇ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਮੀਟਿੰਗ ਵਿੱਚ ਪੋਲਟਰੀ ਫਾਰਮਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਰਜਨੀਸ਼ ਗਰਗ ਰਾਜੂ, ਮਨੋਜ ਸਕਸੈਨਾ ਲੁਧਿਆਣਾ,ਰਾਜਨ ਗਰਗ ਧੂਰੀ, ਸੁਖਵੰਤ ਸਿੰਘ ਰਾਮਪੁਰਾ, ਗੋਰਾ ਲਾਲ ਜੀ ਨਾਭਾ, ਮਨੀਸ਼ ਗਰਗ ਕਾਲਾ ਸੰਗਰੂਰ, ਅਮਨ ਸਿੰਗਲਾ ਪਟਿਆਲਾ, ਅੰਕੁਸ਼ ਕੁਮਾਰ ਲੌਂਗੋਵਾਲ, ਡਾ. ਨਵਜੋਤ ਸਿੰਗਲਾ, ਐਡਵੋਕੇਟ ਵਿਸ਼ਾਲ ਗੁਪਤਾ, ਅਨਿਲ ਗਰਗ ਮੰਗਾ, ਸਤੀਸ਼ ਗੋਇਲ, ਸੁਨੇਸ਼ ਗੁਪਤਾ, ਹਰਪ੍ਰੀਤ ਸਿੰਘ ਰੂੜੇਕੇ ਖੁਰਦ, ਗੁਰਪ੍ਰੀਤ ਸਿੰਘ ਮੌੜ, ਨਰਪਿੰਦਰ ਸਿੰਘ ਸ਼ੇਰਪੁਰ, ਸੰਜੇ ਗਰਗ ਧੂਰੀ, ਅਰੁਣ ਸਿੰਗਲਾ ਸੰਗਰੂਰ, ਉੱਤਮ ਸਿੰਘ ਕੱਕੜਵਾਲ, ਵਿਵੇਕ ਚੌਧਰੀ, ਲਾਜਪਤ ਰਾਏ ਰਾਜੂ, ਵਰਿੰਦਰ ਗੋਇਲ ਬਿੰਦਰ, ਰਵਿੰਦਰ ਗਰਗ ਰਵੀ ਗੰਗੋਹਰਾਂ ਵਾਲੇ, ਪੰਕਜ ਚੀਮਾ, ਅਸ਼ੋਕ ਚੀਮਾ, ਪਵਨ ਭੂਤ, ਰਘਵੀਰ ਪ੍ਰਕਾਸ਼ ਅਗਰਵਾਲ ਤਪਾ, ਟਿੰਕੂ ਅਗਰਵਾਲ ਤਪਾ, ਮੁਨੀਸ਼ ਸਿੰਗਲਾ ਵਿੱਕੀ, ਅਮਨਦੀਪ ਗੋਇਲ, ਰਿੰਕੂ ਰਾਮਪੁਰਾ, ਸਪਰਸ਼ ਮਿੱਤਲ, ਪਵਨ ਦਾਦੂ, ਰਾਜਿੰਦਰ ਕੁਮਾਰ ਕਾਲੇਕਾ, ਜਸਵਿੰਦਰ ਸਿੰਘ, ਕਾਕੁਲ ਗੋਇਲ, ਜਸਪ੍ਰੀਤ ਸਿੰਘ ਧੂਰੀ, ਨਵਲ ਗਰਗ, ਭੁਪਿੰਦਰ ਗਰਗ, ਹਰੀਸ਼ ਗਰਗ, ਅਮਨ ਮਿੱਤਲ, ਰਜ਼ਤ ਕੁਮਾਰ, ਰਘਵਿੰਦਰ ਸਿੰਘ ਸ਼ੇਰਪੁਰ, ਮੀਨਾ ਮੌੜ ਤਪਾ, ਮੁਨੀਸ਼ ਗਰਗ ਕਾਲਾ, ਸੁਸ਼ੀਲ ਸਿੰਗਲਾ ਧੌਲਾ ਸਮੇਤ ਸੈਂਕੜੇ ਫਾਰਮਰ ਮੌਜੂਦ ਸਨ।
ਫੋਟੋ ਕੈਪਸ਼ਨ-ਬਰਨਾਲਾ ਕਲੱਬ ਵਿੱਚ ਹੋਈ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦੀ ਸੁਬਾਈ ਮੀਟਿੰਗ ਦੌਰਾਨ ਚੁਣੇ ਗਏ ਨਵੇਂ ਅਹੁਦੇਦਾਰਾਂ ਅਤੇ ਮੌਜੂਦ ਭਾਰੀ ਗਿਣਤੀ ਵਿੱਚ ਫਾਰਮਰ।










