Gee 98News

ਵੱਡੇ ਕਾਰੋਬਾਰੀ ਤੋਂ ਪੰਜ ਕਰੋੜ ਦੀ ਮੰਗੀ ਫਿਰੌਤੀ…ਗੋਲਡੀ ਬਰਾੜ ਦਾ ਵਰਤਿਆ ਨਾਮ

ਚੰਡੀਗੜ੍ਹ,28 ਸਤੰਬਰ, Gee98 news service-

-ਪੰਜਾਬ ‘ਚ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਵਪਾਰੀ ਅਤੇ ਵੱਡੇ ਕਾਰੋਬਾਰੀ ਦਹਿਸ਼ਤ ਵਿੱਚ ਹਨ। ਇੱਕ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਆਈਟੀ ਕੰਪਨੀ ਦੇ ਮਾਲਕ ਗੁਰਜੋਤ ਸਿੰਘ ਨੂੰ ਫੋਨ ਕਰਕੇ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਗੁਰਜੋਤ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ‌ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਗੁਰਜੋਤ ਸਿੰਘ ਨੇ ਦੱਸਿਆ ਕਿ 12 ਸਤੰਬਰ ਨੂੰ ਉਹਨਾਂ ਨੂੰ ਇੱਕ ਫੋਨ ਆਇਆ ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ ਅਤੇ ਉਸਨੇ ਪੰਜ ਕਰੋੜ ਦੀ ਮੰਗ ਕੀਤੀ। ‌ ਇਸ ਤੋਂ ਬਾਅਦ ਉਸ ਨੂੰ 13 ਸਤੰਬਰ ਨੂੰ ਫੋਨ ਆਇਆ ਤਾਂ ਉਸ ਨੇ ਨਹੀਂ ਚੁੱਕਿਆ ਅਤੇ ਫਿਰ 14 ਸਤੰਬਰ ਨੂੰ ਫਿਰ ਫੋਨ ਆਇਆ ਤਾਂ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਢਿੱਲੋਂ ਦੱਸਿਆ ਅਤੇ ‌ ਪੈਸਿਆਂ ਦੀ ਮੰਗ ਕੀਤੀ। ਗੁਰਜੋਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਐਨੀ ਵੱਡੀ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਪੈਸੇ ਤਾਂ ਤੈਨੂੰ ਮਾਰ ਕੇ ਵੀ ਵਸੂਲ ਕਰ ਲਏ ਜਾਣਗੇ। 18 ਸਤੰਬਰ ਨੂੰ ਉਨ੍ਹਾਂ ਨੂੰ ਫਿਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਗੁਰਜੋਤ ਸਿੰਘ ਦਾ ਪੂਰਾ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਅਜਿਹੀਆਂ ਵੱਧ ਰਹੀਆਂ ਘਟਨਾਵਾਂ ਤੋਂ ਚਿੰਤਤ ਹਨ।

error: Content is protected !!