ਚੰਡੀਗੜ੍ਹ,7 ਅਕਤੂਬਰ, Gee98 news service-
-ਹਰਿਆਣਾ ਦੇ ਇੱਕ ਸੀਨੀਅਰ IPS ਅਧਿਕਾਰੀ ਨਾਲ ਜੁੜੀ ਚੰਡੀਗੜ੍ਹ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ Y ਪੂਰਨ ਕੁਮਾਰ ਨੇ ਆਪਣੀ ਚੰਡੀਗੜ੍ਹ 11 ਸੈਕਟਰ ਦੀ ਸਰਕਾਰੀ ਰਿਹਾਇਸ਼ ‘ਤੇ ਗੋਲੀ ਮਾਰ ਲਈ, ਉਹ ਏਡੀਜੀਪੀ ਰੈਂਕ ਦੇ ਅਧਿਕਾਰੀ ਸਨ। ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਘਟਨਾ ਸਥਾਨ ‘ਤੇ ਪੁੱਜੀ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਆਈਪੀਐਸ ਪੂਰਨ ਕੁਮਾਰ ਨੇ ਖੁਦ ਨੂੰ ਗੋਲੀ ਮਾਰੀ ਹੈ। ਵਾਈ ਪੂਰਨ ਕੁਮਾਰ 2001 ਬੈਚ ਦੇ ਹਰਿਆਣਾ ਕਾਡਰ ਦੇ IPS ਅਧਿਕਾਰੀ ਸਨ। ਇੱਥੇ ਇਹ ਵੀ ਦੱਸ ਦੇਈਏ ਕਿ ਆਈਪੀਐਸ ਪੂਰਨ ਕੁਮਾਰ ਦੀ ਪਤਨੀ ਅਵਨੀਤ ਪੀ. ਕੁਮਾਰ ਆਈਏਐਸ ਅਫ਼ਸਰ ਹੈ ਅਤੇ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ 5 ਅਕਤੂਬਰ ਤੋਂ ਜਪਾਨ ਦੌਰੇ ‘ਤੇ ਹੈ ਜੋ ਕੱਲ੍ਹ ਭਾਰਤ ਵਾਪਸ ਪਰਤੇਗੀ।










