Gee 98News

ADGP ਨੇ ਕਿਉਂ ਕੀਤੀ ਖੁਦਕੁਸ਼ੀ…ਮਿਲ ਗਿਆ ਖ਼ੁਦਕੁਸ਼ੀ ਨੋਟ…!

ਚੰਡੀਗੜ੍ਹ ,8 ਅਕਤੂਬਰ, Gee98 news service-

ਹਰਿਆਣਾ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਵਾਈ. ਪੂਰਨ ਕੁਮਾਰ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਸਬੰਧੀ ਕਾਰਨ ਸਪੱਸ਼ਟ ਹੁੰਦੇ ਜਾਪਦੇ ਹਨ। IPS Y ਪੂਰਨ ਕੁਮਾਰ ਦੀ ਲਾਸ਼ ਕੋਲੋਂ ਪੁਲਿਸ ਨੇ ਇੱਕ 8 ਪੰਨਿਆਂ ਦਾ ਨੋਟ ਅਤੇ ਵਸੀਅਤ ਬਰਾਮਦ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੀ ਮਾਨਸਿਕ ਸਥਿਤੀ ਅਤੇ ਫੈਸਲੇ ਦਾ ਵੇਰਵਾ ਦਿੱਤਾ ਗਿਆ ਹੈ।‌ ਹਾਲਾਂਕਿ ਨੋਟ ਦੀ ਸਮੱਗਰੀ ਬਾਰੇ ਅਜੇ ਕੋਈ ਅਧਿਕਾਰਤ ਖੁਲਾਸਾ ਨਹੀਂ ਹੋਇਆ ਹੈ, ਪਰ ਸੂਤਰਾਂ ਅਨੁਸਾਰ ਸੀਨੀਅਰ ਆਈਪੀਐਸ ਅਧਿਕਾਰੀ‌ Y ਪੂਰਨ ਕੁਮਾਰ ਨੌਕਰੀ ਨਾਲ ਸਬੰਧਤ ਮੁਸ਼ਕਲਾਂ, ਨਾਰਾਜ਼ਗੀ, ਮਾਨਸਿਕ ਤਣਾਅ ਅਤੇ ਕਈ ਵਿਵਾਦਾਂ ਕਾਰਨ ਗੁੱਸੇ ਅਤੇ ਪਰੇਸ਼ਾਨ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ 29 ਸਤੰਬਰ ਨੂੰ ਹੋਏ ਉਨ੍ਹਾਂ ਦੇ ਤਬਾਦਲੇ ਤੋਂ ਉਹ ਪਰੇਸ਼ਾਨ ਸਨ। ਘਟਨਾ ਦੇ ਸਮੇਂ ਉਹ ਛੁੱਟੀ ‘ਤੇ ਸਨ ਅਤੇ ਉਨ੍ਹਾਂ ਦੀ ਛੁੱਟੀ ਜਲਦੀ ਹੀ ਖਤਮ ਹੋਣ ਵਾਲੀ ਸੀ।

                            ਪ੍ਰਾਪਤ ਜਾਣਕਾਰੀ ਅਨੁਸਾਰ ਖੁਦਕੁਸ਼ੀ ਤੋਂ ਪਹਿਲਾਂ, ਵਾਈ. ਪੂਰਨ ਕੁਮਾਰ ਨੇ ਆਪਣੇ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਇਮਾਰਤ ਛੱਡਣ ਦਾ ਹੁਕਮ ਦਿੱਤਾ ਅਤੇ ਫਿਰ ਘਰ ਦੇ ਹੇਠਾਂ ਇੱਕ ਕਮਰੇ ਵਿੱਚ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਵਾਈ. ਪੂਰਨ ਕੁਮਾਰ ਦੀ ਪਤਨੀ, ਜੋ ਕਿ ਖੁਦ ਇੱਕ ਆਈਏਐਸ ਅਧਿਕਾਰੀ ਹਨ, ਘਟਨਾ ਦੇ ਸਮੇਂ ਦੇਸ਼ ਤੋਂ ਬਾਹਰ ਸਨ। ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਜਾਪਾਨ ਦੌਰੇ ‘ਤੇ ਗਏ ਵਫ਼ਦ ਦਾ ਹਿੱਸਾ ਹਨ, ਪਤਨੀ ਦੇ ਵਾਪਸ ਆਉਣ ਤੋਂ ਬਾਅਦ, 8 ਅਕਤੂਬਰ ਨੂੰ ਡਾਕਟਰਾਂ ਦੇ ਇੱਕ ਬੋਰਡ ਦੁਆਰਾ ਪੋਸਟਮਾਰਟਮ ਕੀਤਾ ਜਾਵੇਗਾ। ਚਰਚਾ ਇਹ ਵੀ ਹੈ ਕਿ ਲੱਖਾਂ ਰੁਪਏ ਦੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਹੀ ਪੂਰਨ ਕੁਮਾਰ ਆਪਣੇ ਖ਼ਿਲਾਫ਼ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਤੋਂ ਖ਼ਫ਼ਾ ਸਨ।

Gee98 Ads
error: Content is protected !!