Gee 98News

ਗੁਆਂਢੀਆਂ ਦਾ ਨਾ ਮੁੰਡਾ ਕਰਦਾ ਸੀ ਪਤਨੀ ਨੂੰ ਬਲੈਕਮੇਲ…ਪਤੀ ਨੇ ਪਤਨੀ ਸਮੇਤ ਕੀਤੀ ਆਤਮ ਹੱਤਿਆ

ਬਰਨਾਲਾ,6 ਨਵੰਬਰ, Gee98 news service-

-ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਵਿਖੇ ਪਿਛਲੇ ਦਿਨੀਂ ਤੀਹਰੇ ਕਤਲ ਕਾਂਡ ਦੀ ਦਰਦਨਾਕ ਕਹਾਣੀ ਤੋਂ ਬਾਅਦ ਅੱਜ ਜ਼ਿਲ੍ਹੇ ਦੇ ਪਿੰਡ ਮਹਿਤਾ ਵਿਖੇ ਇੱਕ ਹੋਰ ਦਰਦਨਾਕ ਘਟਨਾ ਵਾਪਰੀ ਜਿਸ ਤਹਿਤ ਪਤੀ ਪਤਨੀ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਪਾ ਸਬ ਡਵੀਜ਼ਨ ਦੇ ਪਿੰਡ ਮਹਿਤਾ ਵਾਸੀ ਨਿਰਮਲ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਘਰ ਦੇ ਜਿਸ ਕਮਰੇ ਵਿੱਚੋਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਹਨ ਉਸ ਕਮਰੇ ਦੀ ਇੱਕ ਕੰਧ ਉੱਪਰ ਖੁਦਕੁਸ਼ੀ ਨੋਟ ਵੀ ਲਿਖਿਆ ਹੋਇਆ ਸੀ ਜਿਸ ਵਿੱਚ ਮ੍ਰਿਤਕ ਨੇ ਆਪਣੇ ਗਵਾਂਢੀ ਨੌਜਵਾਨ ਪ੍ਰੀਤ ਨੂੰ ਦੋਵਾਂ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ‌ਕੰਧ ਉੱਪਰ ਲਿਖੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ” ਟੀਟੇ ਦਾ ਸਾਰਾ ਪਰਿਵਾਰ ਸਾਡੀ ਮੌਤ ਦਾ ਜ਼ਿੰਮੇਵਾਰ ਹੈ ਟੀਟੇ ਦਾ ਮੁੰਡਾ ਪ੍ਰੀਤ ਮੇਰੇ ਘਰਵਾਲੀ ਨੂੰ ਬਲੈਕਮੇਲ ਕਰਦਾ ਸੀ ਉਸ ਨਾਲ ਛੇ ਮਹੀਨੇ ਤੋਂ ਸਰੀਰਿਕ ਸਬੰਧ ਬਣਾਉਂਦਾ ਸੀ ਉਸਨੇ ਮੇਰਾ ਘਰ ਉਜਾੜਤਾ ਮੇਰਾ 15 ਸਾਲ ਦਾ ਪੁੱਤ ਬੇਸਹਾਰਾ ਕਰ ਦਿੱਤਾ ਪ੍ਰੀਤ ਨੂੰ ਉਮਰ ਕੈਦ ਜਾਂ ਫਾਂਸੀ ਹੋਵੇ”। ਸੂਚਨਾ ਮਿਲਣ ਤੋਂ ਬਾਅਦ ਤਪਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ਸੰਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਮੁਹੰਮਦ ਸਰਫ਼ਰਾਜ਼ ਆਲਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਪਤੀ – ਪਤਨੀ ਵੱਲੋਂ ਕੰਧ ‘ਤੇ ਲਿਖੇ ਪ੍ਰੈਸ ਨੋਟ ਦੇ ਆਧਾਰ ‘ਤੇ ਗੁਆਂਢੀ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਫੋਟੋ ਕੈਪਸ਼ਨ ਮ੍ਰਿਤਕ ਪਤੀ ਪਤਨੀ ਦੀ ਫਾਈਲ ਫੋਟੋ

Gee98 Ads
error: Content is protected !!