ਚੰਡੀਗੜ੍ਹ,21 ਨਵੰਬਰ, Gee98 news service-
-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਰਨ ਜ਼ਿਲ੍ਹੇ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦੇ ਹੋਏ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਇਸ ਮਾਮਲੇ ‘ਚ ਫਿਰੋਜਪੁਰ ਰੇਂਜ ਦੇ ਡੀਆਈਜੀ, ਤਰਨਤਾਰਨ ਦੇ ਐਸਐਸਪੀ, ਡੀਐਸਪੀ ਅਤੇ ਸੀਆਈਏ ਇੰਚਾਰਜ ਨੂੰ ਤਲਬ ਵੀ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਸਬੰਧੀ ਇੱਕ ਪਟੀਸ਼ਨ ਹਾਈਕੋਰਟ ਵਿੱਚ ਦਾਇਰ ਕੀਤੀ ਜੀ ਜਿਸ ਦੀ ਸੁਣਵਾਈ ਦੌਰਾਨ ਵੱਡਾ ਫੈਸਲਾ ਲੈਂਦੇ ਹੋਏ ਹਾਈਕੋਰਟ ਨੇ ਗਿੱਲ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ। ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਸਬੰਧੀ ਹਾਈਕੋਰਟ ‘ਚ ਸੁਣਵਾਈ ਦੌਰਾਨ ਇਹ ਹੈਰਾਨੀਜਨਕ ਤੱਥ ਵੀ ਸਾਹਮਣੇ ਆਏ ਕਿ ਪੁਲਿਸ ਰਿਕਾਰਡ ਅਨੁਸਾਰ ਤਰਨਤਰਨ ਪੁਲਿਸ ਨੇ ਗਿੱਲ ਦੀ ਗ੍ਰਿਫ਼ਤਾਰੀ ਸ਼ਾਮ 6 ਵਜੇ ਦਿਖਾਈ ਜਦਕਿ ਐਫਆਈਆਰ ਸਾਢੇ ਛੇ ਵਜੇ ਕੱਟੀ ਪਰੰਤੂ ਅਕਾਲੀ ਦਲ ਦੇ ਵਕੀਲਾਂ ਨੇ ਇਹ ਤੱਥ ਪੇਸ਼ ਕੀਤੇ ਕਿ ਅਸਲ ਵਿੱਚ ਗਿੱਲ ਦੀ ਗ੍ਰਿਫ਼ਤਾਰੀ 3.45 ਮਿੰਟ ‘ਤੇ ਇੱਕ ਕੈਫੇ ਵਿੱਚੋਂ ਹੀ ਜਿੱਥੇ ਉਹ ਕੌਫ਼ੀ ਪੀ ਰਿਹਾ ਸੀ। ਹਾਈਕੋਰਟ ਵੱਲੋਂ ਇੱਕ ਡੀਆਈਜੀ, ਐਸਐਸਪੀ, ਡੀਐਸਪੀ ਅਤੇ ਸੀਆਈਏ ਇੰਚਾਰਜ ਨੂੰ ਤਲਬ ਕੀਤੇ ਜਾਣ ਦੇ ਫੈਸਲੇ ਨੂੰ ਪੰਜਾਬ ਪੁਲਿਸ ਲਈ ਇੱਕ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ। ਜੇਕਰ ਯੋਗ ਹੈ ਕਿ ਇਹ ਮਾਮਲਾ ਵੀ ਤਰਨ ਤਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਨਾਲ ਹੀ ਜੁੜਿਆ ਹੋਇਆ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਉੱਪਰ ਇੱਕ ਉਥੋਂ ਦੇ ਐਸਐਸਪੀ, ਡੀਐਸਪੀ ਅਤੇ ਐਸਐਚਓ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ।










