Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਚਾਈਨਾ ਡੋਰ ਨਾਲ ਕੱਟੀ ਗਈ ਔਰਤ ਦੀ ਗਰਦਨ, ਤੜਫ਼ ਤੜਫ਼ ਕੇ ਹੋਈ ਮੌਤ

- ਸਰਕਾਰ ਲਵੇ ਸਖ਼ਤ ਫੈਸਲਾ...ਲੋਕਾਂ ਦੀ ਮੰਗ

Nirmal Pandori by Nirmal Pandori
01/26/2026
in ਪੰਜਾਬ
Reading Time: 1 min read
A A
0
ਚਾਈਨਾ ਡੋਰ ਨਾਲ ਕੱਟੀ ਗਈ ਔਰਤ ਦੀ ਗਰਦਨ, ਤੜਫ਼ ਤੜਫ਼ ਕੇ ਹੋਈ ਮੌਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,26 ਜਨਵਰੀ, Gee98 news service-

-ਪੰਜਾਬ ‘ਚ ਚਾਈਨਾ ਡੋਰ ਦਾ ਕਹਿਰ ਜਾਰੀ ਹੈ। ਪੁਲਿਸ ਵੱਲੋਂ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਵੀ ਚਾਈਨਾ ਡੋਰ ਸ਼ਰੇਆਮ ਵੇਚੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਸਮਰਾਲਾ ਲਾਗੇ ਇੱਕ 15 ਕੁ ਵਰ੍ਹਿਆਂ ਦੇ ਲੜਕੇ ਦੀ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਰਕੇ ਮੌਤ ਹੋਈ ਅਤੇ ਬੀਤੇ ਕੱਲ੍ਹ ਅਜਿਹੀ ਮੰਦਭਾਗੀ ਖ਼ਬਰ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਵਾਪਰੀ ਜਿੱਥੇ ਇੱਕ ਨੌਜਵਾਨ ਔਰਤ ਸਰਬਜੀਤ ਕੌਰ ਦੀ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਰਕੇ ਮੌਤ ਹੋ ਗਈ। ਸਰਬਜੀਤ ਕੌਰ ਪਿੰਡ ਅਕਾਰਗੜ੍ਹ ਦੀ ਵਾਸੀ ਸੀ ਜੋ ਰਾਏਕੋਟ-ਮੁੱਲਾਂਪੁਰ ਰੋਡ ‘ਤੇ ਫੂਡ ਪੁਆਇੰਟ ਚਲਾ ਰਹੀ ਸੀ ਅਤੇ ਆਪਣੀ ਸਕੂਟਰੀ ‘ਤੇ ਬਾਜ਼ਾਰ ਕੁਝ ਸਮਾਨ ਲੈਣ ਜਾ ਰਹੀ ਸੀ ਤਾਂ ਅੱਜ ਅਚਾਨਕ ਰਸਤੇ ਵਿੱਚ ਲਟਕ ਰਹੀ ਚਾਈਨਾ ਡੋਰ ਉਸ ਦੀ ਗਰਦਨ ਵਿੱਚ ਫਸ ਗਈ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਕਿਸੇ ਰਾਹਗੀਰ ਵੱਲੋਂ ਉਸ ਨੂੰ ਆਪਣੀ ਪ੍ਰਾਈਵੇਟ ਗੱਡੀ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਬਜੀਤ ਕੌਰ ਦਾ ਵਿਆਹ 2021 ਵਿੱਚ ਹੋਇਆ ਸੀ ਅਤੇ ਉਹ ਦੋ ਵਰ੍ਹਿਆਂ ਦੇ ਬੇਟੇ ਦੀ ਮਾਂ ਸੀ। ‌ ਇਸ ਮੰਦਭਾਗੀ ਘਟਨਾ ਤੋਂ ਬਾਅਦ ਲੋਕਾਂ ‘ਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਸ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਦੀ ਮਿਲੀਭੁਗਤ ਨਾਲ ਚਾਈਨਾ ਡੋਰ ਦਾ ਕਾਰੋਬਾਰ ਹੋ ਰਿਹਾ ਹੈ। ਦਰਅਸਲ ਬਸੰਤ ਪੰਚਮੀ ਤੋਂ ਹਫ਼ਤਾ ਕੁ ਪਹਿਲਾਂ ਪੁਲਿਸ ਕੁਝ ਕੁ ਦੁਕਾਨਾਂ ਦੀ ਤਲਾਸ਼ੀ ਲੈ ਕੇ ਕੁਝ ਕੁ ਥਾਵਾਂ ਤੋਂ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ ਕਾਰਵਾਈ ਕਰਦੀ ਹੈ ਜਦਕਿ ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਖ਼ਿਲਾਫ਼ ਸਰਕਾਰ ਨੂੰ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਪੰਜਾਬ ‘ਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਮਾਗਮ ਦੌਰਾਨ ਇਹ ਸੰਕੇਤ ਵੀ ਦਿੱਤੇ ਹਨ ਕਿ ਲੋਕ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋ ਤੋਂ ਗ਼ੁਰੇਜ਼ ਕਰਨ ਨਹੀਂ ਤਾਂ ਸਰਕਾਰ ਨੂੰ ਕੋਈ ਸਖ਼ਤ ਫੈਸਲਾ ਲੈਣਾ ਪਵੇਗਾ। ਹੁਣ ਬੀਤੇ ਦਿਨਾਂ ਦੌਰਾਨ ਚਾਈਨਾ ਡੋਰ ਕਰਕੇ ਹੋਈਆਂ ਇਹਨਾਂ ਦੋ ਮੌਤਾਂ ਤੋਂ ਬਾਅਦ ਸਰਕਾਰ ਨੂੰ ਸਖ਼ਤ ਫੈਸਲਾ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਇਲਾਕੇ ਵਿੱਚ ਚਾਇਨਾ ਡੋਰ ਦੇ ਗੱਟੂ ਬਰਾਮਦ ਹੁੰਦੇ ਹਨ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।
ਫੋਟੋ ਕੈਪਸ਼ਨ- ਮ੍ਰਿਤਕ ਸਰਬਜੀਤ ਕੌਰ ਦੀ ਫਾਈਲ ਫੋਟੋ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
Load More
Tags: #barnalanews#punjabnews
Previous Post

ਬਰਨਾਲਾ ਦੇ ਹਰਮਨ ਪਿਆਰੇ ਵਪਾਰੀ ਆਗੂ ਸੰਜੀਵ ਸ਼ੋਰੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਵੱਡੀ ਜ਼ਿੰਮੇਵਾਰੀ

Next Post

ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਫਰੀ ਹੋਵੇਗਾ

Nirmal Pandori

Nirmal Pandori

Related Posts

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
Load More
Next Post
ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਫਰੀ ਹੋਵੇਗਾ

ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਫਰੀ ਹੋਵੇਗਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend