Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਕੱਟ ਦਿੱਤੇ 100 ਦੇ ਕਰੀਬ ਹਰੇ ਭਰੇ ਦਰੱਖ਼ਤ

- 25 ਏਕੜ ਸਕੀਮ 'ਚ ਝੁੱਗੀਆਂ ਤੋਂ ਬਾਅਦ ਹੁਣ ਦਰੱਖ਼ਤਾਂ 'ਤੇ ਚੱਲਿਆ ਟਰੱਸਟ ਦਾ ਪੀਲਾ ਪੰਜਾ

Nirmal Pandori by Nirmal Pandori
02/03/2026
in ਬਰਨਾਲਾ ਆਸ-ਪਾਸ
Reading Time: 1 min read
A A
0
ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਕੱਟ ਦਿੱਤੇ 100 ਦੇ ਕਰੀਬ ਹਰੇ ਭਰੇ ਦਰੱਖ਼ਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,2 ਫਰਵਰੀ 2026, Gee98 news service-

-ਨਗਰ ਸੁਧਾਰ ਟਰੱਸਟ ਬਰਨਾਲਾ 25 ਏਕੜ ਸਕੀਮ ਵਿੱਚ ਕਈ ਵਰਿਆਂ ਤੋਂ ਰਹਿ ਰਹੇ ਝੁਗੀਆਂ ਵਾਲਾ ਦੇ ਪਰਿਵਾਰਾਂ ਨੂੰ ਉਜਾੜਨ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਵਿੱਚ ਹੈ। ਹੁਣ ਇਸੇ ਜਗ੍ਹਾ ‘ਤੇ ਨਗਰ ਸੁਧਾਰ ਟਰਸਟ ਵੱਲੋਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਲੱਗਭੱਗ 100 ਦੇ ਕਰੀਬ ਹਰੇ ਭਰੇ ਦਰੱਖ਼ਤਾਂ ਨੂੰ ਜੜਾਂ ਤੋਂ ਪੁੱਟ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਨਗਰ ਸੁਧਾਰ ਟਰੱਸਟ ਨੇ ਕੁਝ ਸਮਾਂ ਪਹਿਲਾਂ ਮਾਨਯੋਗ ਹਾਈਕੋਰਟ ਵੱਲੋਂ ਪੰਜਾਬ ਵਿੱਚ ਕੋਈ ਵੀ ਦਰੱਖ਼ਤ ਪੁੱਟੇ ਜਾਣ ‘ਤੇ ਲਾਈ ਪਾਬੰਦੀ ਨੂੰ ਵੀ ਧਿਆਨ ਵਿੱਚ ਨਹੀਂ ਰੱਖਿਆ ਅਤੇ ਬੜੀ ਨਿਡਰਤਾ ਨਾਲ ਦਿਨ ਦਿਹਾੜੇ ਹਰੇ ਭਰੇ ਦਰੱਖਤਾਂ ਦਾ ਕਤਲ ਕੀਤਾ। ਅਦਾਰਾ Gee98 news ਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਨਗਰ ਸੁਧਾਰ ਟਰੱਸਟ ਨੇ ਵਣ ਵਿਭਾਗ ਦੇ ਯੋਗ ਅਧਿਕਾਰੀਆਂ ਕੋਲੋਂ ਇਹਨਾਂ ਦਰੱਖਤਾਂ ਨੂੰ ਪੁੱਟਣ ਸਬੰਧੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਭਾਵ ਕਿ ਵਣ ਵਿਭਾਗ ਦੀ ਮਨਜ਼ੂਰੀ ਅਤੇ ਬਿਨਾਂ ਅਸੈਸਮੈਂਟ ਤੋਂ ਹੀ ਨਗਰ ਸੁਧਾਰ ਟਰੱਸਟ ਬਰਨਾਲਾ ਨੇ ਦਰੱਖ਼ਤ ਪੁੱਟ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਟਰੱਸਟ ਨੇ ਠੰਡ ਦੇ ਮੌਸਮ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਇਸੇ ਜਗ੍ਹਾ ਤੋਂ ਝੁੱਗੀਆਂ ਵਾਲਿਆਂ ਦੇ ਪਰਿਵਾਰਾਂ ਨੂੰ ਉਜਾੜ ਦਿੱਤਾ ਸੀ ਜਿਸ ਤੋਂ ਬਾਅਦ ਟਰੱਸਟ ਨੂੰ ਜਨਤਕ ਜਥੇਬੰਦੀਆਂ ਅਤੇ ਸਮਾਰਟ ਸੇਵੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਟਰੱਸਟ ਦੇ ਅਧਿਕਾਰੀਆਂ ਨੇ ਹਾਈਕੋਰਟ ਦੀ ਰੋਕ ਦੇ ਬਾਵਜੂਦ ਵੀ ਹਰੇ ਭਰੇ ਦਰੱਖ਼ਤਾਂ ਨੂੰ ਕੱਟ ਕੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਿਹੜੇ ਹਰ ਸਾਲ ਆਪਣੇ ਪੱਧਰ ‘ਤੇ ਵਾਤਾਵਰਨ ਨੂੰ ਬਚਾਉਣ ਲਈ ਹਜ਼ਾਰਾਂ ਪੌਦੇ ਲਗਾਉਂਦੇ ਹਨ। ਨਗਰ ਸੁਧਾਰ ਟਰੱਸਟ ਵੱਲੋਂ 100 ਦੇ ਕਰੀਬ ਦਰੱਖ਼ਤ ਕੱਟੇ ਜਾਣ ਦੀਆਂ ਪੋਸਟਾਂ ਜਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਨੇ ਟਰੱਸਟ ਦੀ ਇਸ ਕਾਰਵਾਈ ਨੂੰ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਡੀਆਂ ਭਵਿੱਖ ਦੀਆਂ ਨਸਲਾਂ ਲਈ ਮਾਰੂ ਕਰਾਰ ਦਿੱਤਾ।

                                                          ਟਰੱਸਟ ਦੀ ਇਸ ਕਾਰਵਾਈ ਸਬੰਧੀ ਗੱਲਬਾਤ ਕਰਨ ਲਈ ਜਦ ਪੱਤਰਕਾਰਾਂ ਨੇ ਟਰੱਸਟ ਦੇ ਇੰਜੀਨੀਅਰ ਇਮਰਾਨ ਭੱਟੀ ਦੇ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਵਾਰ ਯਤਨ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਫੋਨ ਨਹੀਂ ਲੱਗਿਆ। ਦੂਜੇ ਪਾਸੇ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਰਾਜੇਸ਼ ਕੁਮਾਰ ਸਾਫ਼ ਹੀ ਮੁਕਰ ਗਏ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 25 ਏਕੜ ਸਕੀਮ ਵਿੱਚੋਂ ਇਹ ਦਰੱਖ਼ਤ ਪੁੱਟੇ ਜਾਣ ਸਬੰਧੀ ਟਰੱਸਟ ਦੇ ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ “ਤੁਸੀਂ ਮੇਰਾ ਨਾਮ ਤਾਂ ਨਾ ਲਿਖਿਓ, ਪਰ ਮੈਨੂੰ ਪੱਕਾ ਪਤਾ ਕਿ ਅਧਿਕਾਰੀਆਂ ਨੇ ਕੋਈ ਮਨਜ਼ੂਰੀ ਨਹੀਂ ਲਈ”। ਇਹ ਦਰੱਖ਼ਤ ਪੁੱਟੇ ਜਾਣ ਦੀ ਪੋਸਟ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਵਣ ਰੇਂਜ ਅਫ਼ਸਰ ਬਰਨਾਲਾ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪੁੱਜ ਕੇ ਪੁੱਟੇ ਦਰੱਖਤਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਵੀ ਬਣਾਈ, ਜਿਸ ਤੋਂ ਲੱਗਦਾ ਹੈ ਕਿ ਵਣ ਵਿਭਾਗ ਵੀ ਹਾਈਕੋਰਟ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਇਸ ਮਾਮਲੇ ‘ਚ ਆਪਣੇ ਵੱਲੋਂ ਬਣਦੀ ਕਾਰਵਾਈ ਕਰੇਗਾ। ਦੂਜੇ ਪਾਸੇ ਟਰੱਸਟ ਵੱਲੋਂ ਕੀਤੀ ਗਈ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਬਣਦੀ ਹੈ ਜਿਸ ਤਹਿਤ ਟਰੱਸਟ ਦੀਆਂ ਵੱਡੀਆਂ ਕੁਰਸੀਆਂ ‘ਤੇ ਬਿਰਾਜਮਾਨ ਵਿਅਕਤੀਆਂ ਅਤੇ ਟਰੱਸਟ ਦੇ ਅਧਿਕਾਰੀਆਂ ਅਤੇ ਹੁਕਮ ਅਦੂਲੀ ਦਾ ਮਾਮਲਾ ਵੀ ਦਰਜ ਹੋ ਸਕਦਾ ਹੈ। ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜ਼ਿਲ੍ਹੇ ਦੇ ਕੁਝ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ ਸਬੰਧੀ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।

Gee98 Ads

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

03/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

03/24/2026
ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

03/24/2026
Load More
Tags: #barnalanews#malwanews #newsupdate #dailyupdate#punjabnews
Previous Post

ਰਾਧਾ ਸੁਆਮੀ ਸਤਿਸੰਗ ਬਿਆਸ ਸੰਪਰਦਾ ਦੇ ਮੁਖੀ ਨੇ ਆਮ ਆਦਮੀ ਪਾਰਟੀ ਦੇ ਲਗਾ ਦਿੱਤਾ ਸਿਆਸੀ ਟੀਕਾ

Next Post

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਅਦਾਲਤ ਨੇ ਕੀਤੇ ਵਾਰੰਟ ਜਾਰੀ

Nirmal Pandori

Nirmal Pandori

Related Posts

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ
ਬਰਨਾਲਾ ਆਸ-ਪਾਸ

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

by Nirmal Pandori
03/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

by Nirmal Pandori
03/24/2026
ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ
ਬਰਨਾਲਾ ਆਸ-ਪਾਸ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

by Nirmal Pandori
03/24/2026
ਬਰਨਾਲਾ ‘ਚ ਸਪਰੇਅ ਪੀ ਗਿਆ ਨੌਜਵਾਨ…ਪਰਿਵਾਰ ਨੇ SHO ਅਤੇ aap ਦੇ ਹਲਕਾ ਇੰਚਾਰਜ ‘ਤੇ ਲਗਾਏ ਦੋਸ਼
ਬਰਨਾਲਾ ਆਸ-ਪਾਸ

ਬਰਨਾਲਾ ‘ਚ ਸਪਰੇਅ ਪੀ ਗਿਆ ਨੌਜਵਾਨ…ਪਰਿਵਾਰ ਨੇ SHO ਅਤੇ aap ਦੇ ਹਲਕਾ ਇੰਚਾਰਜ ‘ਤੇ ਲਗਾਏ ਦੋਸ਼

by Nirmal Pandori
03/22/2026
ਪਿੰਡ ਧਨੇਰ ਨੇੜੇ ਦਰਦਨਾਕ ਸੜਕ ਹਾਦਸਾ : ਮਜ਼ਦੂਰ ਪਰਿਵਾਰ ‘ਤੇ ਟੁੱਟਿਆ ਕਹਿਰ, 10 ਸਾਲਾ ਬੱਚੇ ਦੀ ਮੌਤ
ਬਰਨਾਲਾ ਆਸ-ਪਾਸ

ਪਿੰਡ ਧਨੇਰ ਨੇੜੇ ਦਰਦਨਾਕ ਸੜਕ ਹਾਦਸਾ : ਮਜ਼ਦੂਰ ਪਰਿਵਾਰ ‘ਤੇ ਟੁੱਟਿਆ ਕਹਿਰ, 10 ਸਾਲਾ ਬੱਚੇ ਦੀ ਮੌਤ

by Nirmal Pandori
03/21/2026
ਸ਼ਿਵ ਸਿੰਗਲਾ ਦੇ ਸਿਰ ਸਜਿਆ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਪ੍ਰਧਾਨਗੀ ਦਾ ਤਾਜ,ਯਸ਼ਪਾਲ ਬਾਲਾ ਜੀ ਚੁਣੇ ਗਏ ਜਨਰਲ ਸਕੱਤਰ,
ਬਰਨਾਲਾ ਆਸ-ਪਾਸ

ਸ਼ਿਵ ਸਿੰਗਲਾ ਦੇ ਸਿਰ ਸਜਿਆ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਪ੍ਰਧਾਨਗੀ ਦਾ ਤਾਜ,ਯਸ਼ਪਾਲ ਬਾਲਾ ਜੀ ਚੁਣੇ ਗਏ ਜਨਰਲ ਸਕੱਤਰ,

by Nirmal Pandori
03/20/2026
Load More
Next Post
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਅਦਾਲਤ ਨੇ ਕੀਤੇ ਵਾਰੰਟ ਜਾਰੀ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਅਦਾਲਤ ਨੇ ਕੀਤੇ ਵਾਰੰਟ ਜਾਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend