Gee 98News

ਅੱਜ ਹੋਵੇਗਾ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦਾ ਸ਼ਾਨਦਾਰ ਸਮਾਗਮ

ਬਰਨਾਲਾ, 16 ਨਵੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਪ੍ਰੈਸ ਦਿਵਸ ਮੌਕੇ ਕੈਲੰਡਰ ਰਿਲੀਜ਼ ਅਤੇ ਸਨਮਾਨ ਸਮਾਰੋਹ 17 ਨਵੰਬਰ ਦਿਨ ਬੁੱਧਵਾਰ ਸ਼ਾਮ 6 ਤੋਂ 9 ਵਜੇ ਤੱਕ ਰੋਇਲ ਗਰੀਨ ਪੈਲੇਸ, ਨੇੜੇ ਅੰਡਰ ਬਿ੍ਰਜ ਧਨੌਲਾ ਰੋਡ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਲ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਨੇ ਦੱਸਿਆ ਕਿ ਇਸ ਸਮਾਗਮ ’ਚ ਐਸੋਸੀਏਸ਼ਨ ਦਾ ਸ਼ਾਨਦਾਰ ਕੈਲੰਡਰ ਰਿਲੀਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੌਕੇ ਇੱਕ ‘‘ਸੂਫ਼ੀਆਨਾ ਸ਼ਾਮ’’ ਬੈਨਰ ਤਹਿਤ ਸੂਫ਼ੀ ਗਾਇਕੀ ਦੇ ਬਾਦਸ਼ਾਹ ਸਰਦਾਰ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਉਨਾਂ ਕਿਹਾ ਕਿ ਮੀਡੀਆ ਖੇਤਰ ਦੀਆਂ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਤੋਂ ਇਹ ਪਰਿਵਾਰਕ ਸਮਾਗਮ ਕੁਝ ਵੱਖਰੀ ਝਲਕ ਪੇਸ਼ ਕਰੇਗਾ। ਉਨਾਂ ਦੱਸਿਆ ਕਿ ਇਸ ਮੌਕੇ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਮੀਡੀਆ ਸਟੇਸ਼ਨ ਤਪਾ, ਭਦੌੜ, ਸ਼ਹਿਣਾ, ਮਹਿਲ ਕਲਾਂ, ਧਨੌਲਾ ਆਦਿ ਨਾਲ ਸੰਬੰਧਿਤ ਪੱਤਰਕਾਰਾਂ ਨੂੰ ਵੀ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।

error: Content is protected !!